ਨਵੀਂ ਦਿੱਲੀ, 14 ਜਨਵਰੀ 2021 – ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਬਣਾਈ ਗਈ ਕਮੇਟੀ ਨੂੰ ਭੁਪਿੰਦਰ ਸਿੰਘ ਮਾਨ ਨੇ ਛੱਡ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਨ ‘ਤੇ ਕਾਫ਼ੀ ਸਵਾਲ ਉੱਠੇ ਸਨ।
ਉਨ੍ਹਾਂ ਕਮੇਟੀ ਨੂੰ ਛੱਡਦਿਆਂ ਕਿਹਾ ਕਿ ਉਹ ਸਦਾ ਹੀ ਪੰਜਾਬ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਰਹਿਣਗੇ। ਉਹ ਕਿਸਾਨਾਂ ਦੇ ਜਜ਼ਬਾਤਾਂ ਨੂੰ ਦੇਖੇ ਹੋਏ ਇਸ ਕਮੇਟੀ ਤੋਂ ਵੱਖ ਹੋ ਰਹੇ ਹਨ ਅਤੇ ਉਹ ਕਦੇ ਵੀ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਨਹੀਂ ਜਾਣਗੇ। ਉਹ ਦੇਸ਼ ਦੇ ਕਿਸਾਨਾਂ ਅਤੇ ਪੰਜਾਬ ਲਈ ਕੋਈ ਵੀ ਅਹੁਦਾ ਛੱਡ ਸਕਦੇ ਹਨ।