“ਮੈਂ ਬਠਿੰਡਾ ਹਵਾਈ ਅੱਡਾ ਤੱਕ ਜਿੰਦਾ ਪਹੁੰਚ ਗਿਆ ਹਾਂ ਆਪਣੇ ਮੁੱਖ ਮੰਤਰੀ ਨੂੰ ਇਸਦੀ ਜਾਣਕਾਰੀ ਦੇ ਦਿਓ” ਇਹ ਬੋਲ ਸਨ ਫਿਰੋਜ਼ਪੁਰ ਤੋਂ ਵਾਪਸ ਬਠਿੰਡਾ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇl ਫਿਰੋਜ਼ਪੁਰ ਦੇ ਨਜ਼ਦੀਕ ਤਕਰੀਬਨ 15 ਤੋਂ 20 ਮਿੰਟ ਤੱਕ ਫਲਾਈ ਓਵਰ ਬ੍ਰਿਜ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਫਸਿਆ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਵਾਪਸ ਬਠਿੰਡਾ ਹਵਾਈ ਅੱਡੇ ਪਹੁੰਚਣ ਦਾ ਫ਼ੈਸਲਾ ਕੀਤਾl ਬਠਿੰਡਾ ਹਵਾਈ ਅੱਡੇ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਮੁੱਖ ਮੰਤਰੀ ਨੂੰ ਦਸ ਦੇਣ ਕੇ ਮੈਂ ਜਿੰਦਾ ਪਹੁੰਚ ਗਿਆ ਹਾਂl
ਇਸ ਤੋਂ ਬਾਅਦ ਕੇਂਦਰ ਸੁਰੱਖਿਆ ਏਜੰਸੀ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਪੰਜਾਬ ਵਿੱਚ ਪ੍ਰਧਾਨ ਮਨਤੀ ਦੀ ਸੁਰੱਖਿਆ ਨੀਤੀ ਨਾਲ ਵੱਡਾ ਖਿਲਵਾੜ ਹੋਇਆ ਹੈ ਲਾ, ਕੁਤਾਹੀਆਂ ਵਰਤੀਆਂ ਗਈਆਂ ਹਨl ਹਾਲਾਂਕਿ ਪ੍ਰਧਾਨ ਮੰਤਰੀ ਦਿਬੀਸ ਰੈਲੀ ਵਿੱਚ ਹਜ਼ਾਰਾਂ ਸੁਰੱਖਿਆ ਕਰਮੀ ਤਾਇਨਾਤ ਸਨ ਪਰ ਕਿਸਾਨਾਂ ਵੱਲੋਂ ਘੇਰੇ ਅਤੇ ਰਸਤੇ ਬੰਦ ਕਰਨ ਨਾਲ ਪ੍ਰਧਾਨ ਮਨਤੀ ਨੂੰ ਬਹੁਤ ਖੱਜਲ ਖੁਆਰ ਹੋਣਾ ਪਿਆ ਹੈl ਇਸਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈl
ਪੰਜਾਬ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਮੋਦੀ ਸਾਬ੍ਹ ਪੰਜਾਬ ਅਤੇ ਪੰਜਾਬੀਆਂ ਨਾਲ ਕੋਈ ਕਿੜ ਵੀ ਕੱਢ ਸਕਦੇ ਹਨ, ਕੋਈ ਸਖ਼ਤ ਫੈਸਲੇ ਲੈ ਸਕਦੇ ਹਨ, ਕੋਈ ਕਾਰਵਾਈ ਕੀਤੀ ਜਾ ਸਕਦੀ ਹੈl ਇਹ ਦੂਸਰੀ ਵਾਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਸਾਨਾਂ ਕਰਕੇ ਝੁਕਣਾ ਪਿਆ ਹੋਵੇ ਜਾਂ ਫਿਰ ਆਪਣੇ ਪੈਰ ਪਿੱਛੇ ਖਿੱਚਣੇ ਪਏ ਹੋਣl ਪਹਿਲਾਂ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਨੇ ਅੜਕੇ ਪ੍ਰਧਾਨ ਮੰਤਰੀ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਕੀਤਾ ਸੀ ਅਤੇ ਹੁਣ ਰੈਲੀ ਰੱਦ ਕਰਨੀ ਪਈ ਹੈl
https://www.facebook.com/thekhabarsaar/