ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵੱਡੇ ਨਾਮ ਹਨ ਅਤੇ ਦੋਵਾਂ ਵਿਚਾਲੇ ਸਿਆਸੀ ਜੰਗ ਹੋਰ ਤੇਜ਼ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਬਿਕਰਮ ਮਜੀਠੀਆ ਉੱਤੇ ਨਸ਼ਾ ਤਸਕਰੀ ‘ਚ ਵੱਡਾ ਮਗਰਮੱਛ ਹੋਣ ਦਾ ਦਾਅਵਾ ਕਰਦੇ ਰਹੇ, ਐਲਾਨ ਕਰਦੇ ਰਹੇ ਕਿ ਉਹਨਾਂ ਦੇ ਦਬਾਅ ਨੇ ਹੀ ਬਿਕਰਮ ਮਜੀਠੀਆ ਖਿਲਾਫ਼ ਨਸ਼ੇ ਦੇ ਮਾਮਲੇ ਵਿੱਚ ਪਰਚਾ ਦਰਜ ਕਰਵਾਇਆ ਹੈ। ਬਿਕਰਮ ਮਜੀਠੀਆ ਖਿਲਾਫ਼ ਨਸ਼ਾ ਦੇ ਮਾਮਲੇ ‘ਚ ਪਰਚਾ ਦਰਜ ਹੋਇਆ ਤਾਂ ਉਹ ਪੁਲਿਸ ਤੋਂ ਬਚਨ ਲਈ ਲਾਪਤਾ ਰਹੇ।
ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਜੀਠੀਆ ਦੀ ਅਗਾਊਂ ਜਮਾਨਤ ਮਨਜ਼ੂਰ ਕਰ ਦਿੱਤੀ ਗਈ ਹੈ ਤਾਂ ਮਜੀਠੀਆ ਵੀ ਖੁੱਲ੍ਹਕੇ ਸਾਹਮਣੇ ਆਏ ਹਨ। ਹੁਣ ਇਸ ਸਭ ਤੋਂ ਬਾਅਦ ਇਹ ਵੱਡੀ ਚਰਚਾ ਛਿੜ ਗਈ ਹੈ ਕਿ ਆਪਣਾ ਸਿਆਸੀ ਬਦਲਾ ਲੈਣ ਲਈ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ਼ ਚੋਣ ਲੜ ਸਕਦੇ ਹਨ। ਹਜੇ ਇਹ ਗੱਲ ‘ਤੇ ਕੋਈ ਮੋਹਰ ਬੇਸ਼ੱਕ ਨਹੀਂ ਨਲੱਗੀ ਪਰ ਸੂਤਰਾਂ ਦੀ ਮੰਨੀਏ ਤਾਂ ਇਹ ਖਬਰ 16 ਆਨੇ ਸੱਚ ਹੋ ਸਕਦੀ ਹੈ।
https://www.facebook.com/thekhabarsaar/