ਇੰਫੋਰਸਮੈਂਟ ਵਿਭਾਗ ਵੱਲੋਂ ਪੰਜਾਬ ਦੇ ਮੌਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਸਮੇਤ ਤਕਰੀਬਨ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 2018 ਦਾ ਜੋ ਮਾਮਲਾ ਦੱਸਿਆ ਜਾ ਰਿਹਾ ਹੈ ਉਸ ਵਿੱਚ ਨਾ ਤਾਂ ਚੰਨੀ ਦਾ ਅਤੇ ਨਾ ਹੀ ਉਹਨਾਂ ਦੇ ਭਾਣਜੇ ਦਾ ਨਾਮ ਦਰਜ ਹੈ।
ਜਾਣਬੁੱਝਕੇ ਭਾਜਪਾ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਦਾ ਬਦਲਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਤੋਂ ਬਦਲਾ ਲੈਣ ਲਈ ਇਹ ਰੇਡ ਕਰਵਾ ਰਹੀ ਹੈ, ਇਸ ਤਰ੍ਹਾਂ ਦੇ ਵੀ ਇਲਜ਼ਾਮ ਲਗਾਏ ਗਏ ਹਨ। ਭਾਜਪਾ ਇਸ ਵੇਲੇ ਈ.ਡੀ ਨੂੰ ਆਪਣੇ ਨਿੱਜੀ ਹਥਿਆਰ ਬਣਾਕੇ ਵਰਤ ਰਹੀ ਅਤੇ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਾਰੇ ਰਲਕੇ ਮੇਰੇ ਖਿਲਾਫ਼ ਬੋਲ ਰਹੇ ਹਨ ਤਾਂ ਜੋ ਦਬਾਇਆ ਜਾ ਸਕੇ।
https://www.facebook.com/thekhabarsaar/