ਸਿੰਘੂ ਦੀ ਸਟੇਜ ਨਜ਼ਦੀਕ ਨਿਹੁੰਗ ਸਿੰਘਾਂ ਵੱਲੋਂ ਦੁਸ਼ਹਿਰੇ ਵਾਲੇ ਦਿਨ ਪੰਜਾਬ ਦੇ ਤਰਨਤਾਰਨ ਨਾਲ ਸਬੰਧਤ ਲਖਵੀਰ ਸਿੰਘ ਦਾ ਕਤਲ ਉਸਦਾ ਹੱਥ ਅਤੇ ਲੱਤ ਵੱਢਕੇ ਕਰ ਦਿੱਤਾ ਸੀ| ਨਿਹੁੰਗ ਸਿੰਘਾਂ ਦਾ ਕਹਿਣਾ ਸੀ ਕਿ ਲਖਵੀਰ ਓਥੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਆਇਆ ਸੀ | ਹੁਣ ਇਸ ਮਾਮਲੇ ਵਿੱਚ BJP ਨੇ ਆਪਣੀ ਰਾਜਨੀਤੀ ਲੈ ਆਉਂਦੀ ਹੈ ਅਤੇ ਇਸ ਪੂਰੇ ਮਾਮਲੇ ਨੂੰ ਦਲਿਤਾਂ ਅਤੇ sc/st ਨਾਲ ਜੋੜਕੇ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ| ਵਿਜੇ ਸਾਂਪਲਾਂ ਨੇ ਟਵੀਟ ਕੀਤਾ ਅਤੇ ਲਿਖਿਆ, “ਸਿੰਘੂ ਨਜ਼ਦੀਕ ਅਨੁਸੂਚਿਤ ਜਾਤੀ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ|” ਜਦੋੰਕਿ ਇਸ ਮਾਮਲੇ ਵਿੱਚ ਨਿਹੁੰਗ ਸਿੰਘ ਸਾਰਾ ਮੁੱਦਾ ਬੇਅਦਬੀ ਦਾ ਦੱਸ ਰਹੇ ਹਨ ਓਥੇ ਹੁਣ BJP ਵੱਲੋਂ ਸਿਆਸਤ ਕੀਤੀ ਜਾ ਰਹੀ ਹੈ |
ਸੰਯੁਕਤ ਕਿਸਾਨ ਮੋਰਚੇ ਵੱਲੋਂ ਘਟਨਾ ਦੀ ਨਿਖੇਧੀ ਕੀਤੀ ate ਪੁਲਿਸ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਤਰੀਕੇ ਨਾਲ ਜਾਂਚ ਹੋਵੇ| ਲਖਵੀਰ ਦੇ ਮਾਪੇ ਪਹਿਲਾਂ ਹੀ ਮਰ ਚੁੱਕੇ ਹਨ ਅਤੇ ਉਸਦੀ ਪਤਨੀ ਵੀ ਉਸ ਕੋਲੋਂ ਵੱਖ ਰਹਿੰਦੀ ਹੈ, ਲਖਵੀਰ ਦੇ ਮਾਸੂਮ ਬੱਚੇ ਵੀ ਹਨ| ਲਖਵੀਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਛੋਟੇ ਮੋਟੇ ਨਸ਼ੇ ਕਰਦਾ ਹੋਵੇ ਪਰ ਬੇਅਦਬੀ ਵਾਲੀ ਗੱਲ ਬਿਲਕੁਲ ਵੀ ਸੱਚ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ| ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ, ਜਿਸ ਵਿੱਚ ਮੌਤ ਦੀ ਵਜ੍ਹਾ ਜਿਆਦਾ ਖੂਨ ਵਹਿ ਜਾਣਾ ਦੱਸਿਆ ਗਿਆ ਹੈ|
Home
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ