ਫ਼ਰੀਦਕੋਟ ਨੇੜੇ ਬੱਸ ਸੇਮਨਾਲੇ ’ਚ ਡਿੱਗੀ, ਵਿਦਿਆਰਥੀਆਂ ਸਣੇ ਕਈ ਯਾਤਰੀ ਜ਼ਖ਼ਮੀ

ਫ਼ਰੀਦਕੋਟ, 25 ਮਾਰਚ 2021 – ਅੱਜ ਵੀਰਵਾਰ ਸਵੇਰੇ ਪਿੰਡ ਗੋਲੇਵਾਲਾ ਨੇੜੇ ਇੱਕ ਬੱਸ ਦੇ ਸੇਮਨਾਲੇ ’ਚ ਡਿੱਗ ਜਾਣ ਕਾਰਣ ਕਈ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਕੁਝ ਵਿਦਿਆਰਥੀ ਵੀ ਸ਼ਾਮਲ ਹਨ ਅਤੇ 25-30 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦੋਂ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਦਾ ਟਾਇਰ ਫਟਣ ਕਾਰਣ ਵਾਪਰਿਆ। ਇਹ ਬੱਸ ਫ਼ਿਰੋਜ਼ਪੁਰ ਤੋਂ ਫ਼ਰੀਦਕੋਟ ਜਾ ਰਹੀ ਸੀ।

ਚਸ਼ਮਦੀਦ ਗਵਾਹਾਂ ਅਨੁਸਾਰ ਜਿਵੇਂ ਹੀ ਬੱਸ ਦਾ ਟਾਇਰ ਫਟਿਆ, ਬੱਸ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਲੋਹੇ ਦੀ ਗ੍ਰਿੱਲਾਂ ਨੂੰ ਤੋੜਦੀ ਹੋਈ ਸੇਮਨਾਲੇ ’ਚ ਡਿੱਗ ਪਈ। ਜਿਸ ਤੋਂ ਬਾਅਦ ਲੋਕਾਂ ਦੀ ਸਹਾਇਤਾ ਨਾਲ ਸਵਾਰੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਥਾਣਿਆਂ ਦੇ ਆਪਸ ‘ਚ ਹੋਣਗੇ ਮੁਕਾਬਲੇ, ਨੰਬਰਾਂ ‘ਤੇ ਆਉਣ ਵਾਲਿਆਂ ਨੂੰ ਮਿਲਣਗੇ ਇਨਾਮ

ਧਰਮਸੋਤ ਵੱਲੋਂ ਪੰਜਾਬ ਬੀ. ਸੀ. ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ