ਮਨਪ੍ਰੀਤ ਬਾਦਲ ਦੀ ਮੰਜੀ ਠੋਕੋ ਕਾਂਗਰਸ ਦੀ ਕਿਉਂ ਠੋਕਣੀ ! ਆਸ਼ੂ ਦੇ ਬਾਦਲ ਲਈ ਖਤਰਨਾਕ ਬੋਲ

ਇੱਕ ਆਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਰੇ ਲੰਘੇ ਦਿਨ ਤੋਂ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਜੋ ਖੁਦ ਨੂੰ ਕੱਚੇ ਅਧਿਆਪਕ ਜਥੇਬੰਦੀ ਤੋਂ ਦਸਦਾ ਹੈ ਅਤੇ ਕਥਿਤ ਤੌਰ ‘ਤੇ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਫੋਨ ਮਿਲਾਉਂਦਾ ਹੈ। ਓਸੇ ਫੋਨ ਰਿਕਾਰਡਿੰਗ ਵਿੱਚ ਪੰਜਾਬ ਦੇ ਮੌਜੂਦਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਜ਼ਿਕਰ ਹੁੰਦਾ ਹੈ। ਕੱਚਾ ਅਧਿਆਪਕ ਭਾਰਤ ਭੂਸ਼ਨ ਆਸ਼ੂ ਨੂੰ ਫੋਨ ਲਗਾਕੇ ਕਹਿੰਦਾ ਅਹਿਆ ਕਿ ਜੋ ਸਰਕਾਰ ਨੇ 6600 ਰੁਪਏ ਤਨਖ਼ਾਹ ਵਧਾਈ ਹੈ ਉਹ ਮਨਪ੍ਰੀਤ ਬਾਦਲ ਨੂੰ ਕਹਿਕੇ ਜਾਰੀ ਕਰਵਾ ਦਿਓ। ਨਾਲ ਹੀ ਉਹ ਅਧਿਆਪਕ ਕਹਿੰਦਾ ਹੈ ਕਿ ਮਨਪ੍ਰੀਤ ਬਾਦਲ ਨੇ ਪੰਜਾਬ ਵਿਚ ਕਾਂਗਰਸ ਦੀ ਮੰਜੀ ਠੋਕ ਦੇਣੀ ਹੈ।

ਇਸ ਦੇ ਜਵਾਬ ਵਿੱਚ ਕਥਿਤ ਆਵਾਜ਼ ਭਾਰਤ ਭੂਸ਼ਨ ਆਸ਼ੂ ਵੱਲੋਂ ਕਿਹਾ ਜਾਂਦਾ ਹੈ ਕਿ “ਮੰਜੀ ਮਨਪ੍ਰੀਤ ਬਾਦਲ ਦੀ ਠੋਕੋ ਕਾਂਗਰਸ ਦੀ ਮੰਜੀ ਕਿਉਂ ਠੋਕਣੀ ਹੈ, ਮਨਪ੍ਰੀਤ ਬਾਦਲ ਸਾਡੀ ਹਰ ਥਾਂ ਬੇਇੱਜਤੀ ਕਰਵਾਉਣ ‘ਤੇ ਤੁਲਿਆ ਹੋਏ ਹੈ, ਸਾਡੇ ਵਰਗੇ ਵੀ ਉਸਨੂੰ ਹਰ ਰੋਜ 6 ਫੋਨ ਕਰਦੇ ਹਨ ਪਰ ਸੁਣਦਾ ਹੀ ਨਹੀਂ, ਮੈਂ ਕਰਦਾ ਸਖ਼ਤੀ ਨਾਲ ਗੱਲ ਤੇ ਚੰਨੀ ਨੂੰ ਵੀ ਫੋਨ ਲਾਉਂਦਾ।”

ਇਸ ਸਾਰੇ ਮਾਮਲਾ ਵਿੱਚ ਭਾਰਤ ਭੂਸ਼ਨ ਆਸ਼ੂ ਦੀ ਆਵਾਜ਼ ਬਾਰੇ ਹਜੇ ਕੋਈ ਤੱਥ ਸਾਹਮਣੇ ਨਹੀਂ ਆਏ ਹਨ ਪਰ ਜੇਕਰ ਇਹ ਆਵਾਜ਼ ਸੱਚ ਵਿੱਚ ਹੀ ਭਾਰਤ ਭੂਸ਼ਨ ਆਸ਼ੂ ਦੀ ਹੈ ਤਾਂ ਫਿਰ ਇਸਤੋਂ ਸਾਫ਼ ਸਿੱਧ ਹੋ ਜਾਂਦਾ ਹੈ ਕਿ ਮਨਪ੍ਰੀਤ ਬਾਦਲ ਹਜੇ ਵੀ ਖਜਾਨਾ ਖਾਲੀ ਹੀ ਸਮਝ ਰਹੇ ਹਨ ਜਦਕਿ ਪੰਜਾਬ ਦੇ ਮੁੱਖਮੰਤਰੀ ਵੱਲੋਂ ਐਲਾਨ ‘ਤੇ ਐਲਾਨ ਕੀਤੇ ਹੋਏ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਵਿੱਚ ਗੁੰਡਾਗਰਦੀ ਦਾ ਤਾਂਡਵ, ਬੈਂਸ ਤੇ ਕੜਵਲ ਸਮਰਥਕਾਂ ਵੱਲੋਂ ਬੰਦੂਕਾਂ ਤਾਣੀਆਂ

ਚੋਣ ਜਾਬਤੇ ਦੌਰਾਨ ਐਨਾ ਨਸ਼ਾ ਬਰਾਮਦ ! ਪੁਲਿਸ ਪਹਿਲਾਂ ਕਿਉਂ ਨਹੀਂ ਕਰਦੀ ਐਨੀ ਸਖ਼ਤੀ !