ਚੋਣ ਵਾਅਦਿਆਂ ’ਤੇ ਯੂ-ਟਰਨ ਲੈਣ ਵਾਲੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ : ਦੁਸ਼ਯੰਤ ਗੌਤਮ

  • ਚੋਣ ਵਾਅਦੀਆਂ ’ਤੇ ਯੂ-ਟਰਨ ਲੈਣ ਵਾਲੇ ਕੈਪਟਨ ਹੁਣ ਮੁੱਖ ਮੰਤਰੀ ਦੇ ਨਾਤੇ ਲਏ ਫੈਸਲਿਆਂ ’ਤੇ ਵੀ ਯੂ-ਟਰਨ ਲੈ ਰਹੇ ਹਨ: ਦੁਸ਼ਯੰਤ ਗੌਤਮ
  • ਕੈਪਟਨ ਅਮਰਿੰਦਰ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ

ਚੰਡੀਗੜ੍ਹ, 3 ਮਾਰਚ 2021 – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਯੂ-ਟਰਨ ਸੀਐਮ ਬਣ ਗਏ ਹਨ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਸ਼੍ਰੀ ਦੁਸ਼ਯੰਤ ਗੌਤਮ ਦਾ। ਮੁੱਖ ਮੰਤਰੀ ਬਨਣ ਮੱਗਰੋਂ ਚੋਣ ਵਾਅਦੀਆਂ ’ਤੇ ਬੇਸ਼ਰਮੀ ਨਾਲ ਯੂ-ਟਰਨ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਦੇ ਨਾਤੇ ਕੀਤੇ ਗਏ ਫੈਸਲਿਆਂ ’ਤੇ ਵੀ ਯੂ-ਟਰਨ ਲੈ ਰਹੇ ਹਨ।

ਸ਼੍ਰੀ ਗੌਤਮ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ 14 ਅਪ੍ਰੈਲ 2017 ਨੂੰ ਮੁੱਖ ਮੰਤਰੀ ਦਫ਼ਤਰ ਪੰਜਾਬ ਵੱਲੋਂ ਜਾਰੀ ਪ੍ਰੈਸ ਨੋਟ ਦੇ ਮੁਤਾਬਿਕ ‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮੇਰੰਦਰ ਸਿੰਘ ਨੇ ਸੂਬੇ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਨੀਂਹ ਅਤੇ ਉਦਘਾਟਨ ਪੱਟੀ ’ਤੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਕਿਸੇ ਵੀ ਸਰਕਾਰੀ ਆਹੁਦੇਦਾਰ ਦਾ ਨਾਮ ਲਿਖਣ ’ਤੇ ਰੋਕ ਲਗਾ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਪ ਨੂੰ ਵੀ ਇਨਾਂ ਆਦੇਸ਼ਾਂ ਦੇ ਘੇਰੇ ਤੋਂ ਬਾਹਰ ਨਹੀਂ ਰੱਖਿਆ, ਜਿਸਦਾ ਮੰਤਵ ਵੀਆਈਪੀ ਕਲਚਰ ਦੀ ਰੂਕਾਵਟ ਨੂੰ ਹਟਾ ਕੇ ਸਰਕਾਰ ਅਤੇ ਲੋਕਾਂ ਦੇ ਵਿੱਚ ਮਜਬੂਤ ਸੰਪਰਕ ਕਾਇਮ ਕਰਨਾ ਹੈ’।

ਮੁੱਖ ਮੰਤਰੀ ਦੇ ਇਸ ਫੈਸਲੇ ਦੀਆਂ ਧੱਜਿਆਂ ਕੈਬਿਨੇਟ ਮੰਤਰੀ, ਕਾਂਗਰਸ ਦੇ ਸੰਸਦ ਅਤੇ ਵਿਧਾਇਕ ਦੇ ਨਾਲ-ਨਾਲ ਆਈਏਠਐਸ ਅਤੇ ਆਈਪੀਐਸ ਅਫਸਰਾਂ ਨੇ ਉਡਾਈ, ਇਸ ’ਤੇ ਅੱਜ ਅਸੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪ ਆਦੇਸ਼ਾਂ ਦੀਆਂ ਧੱਜਿਆਂ ਕਿਵੇਂ ਉਡਾਈ, ਉਸਦਾ ਪਰੂਫ਼ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਬਿਆਨਾਂ ਦੇ ਹਵਾਲੇ ਤੋਂ ਦੇਵਾਂਗੇ ।

25 ਅਕਤੂਬਰ 2020 ਨੂੰ ਮੁੱਖ ਮੰਤਰੀ ਦਫ਼ਤਰ ਪੰਜਾਬ ਵੱਲੋਂ ਜਾਰੀ ਪ੍ਰੇਸ ਨੋਟ ਦੇ ਮੁਤਾਬਿਕ ‘ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸ਼ਹਿਰੇ ਮੌਕੇ ਪਟਿਆਲਾ ਵਿੱਚ ਖੇਡਾਂ ਨੂੰ ਸਮਰਪਿਤ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਅਤੇ ਨਵੇਂ ਬਸ ਅੱਡੇ ਸਮੇਤ ਹੋਰ ਕਈ ਅਹਿਮ ਵਿਕਾਸ ਪ੍ਰੋਜੈਕਟਾਂ ਦੇ ਵੀ ਨੀਂਹ ਪੱਥਰ ਰੱਖੇ।’ ( ਸਰਕਾਰੀ ਫੋਟੋ ਪਰੂਫ਼ ਦੇ ਤੌਰ ’ਤੇ ਨੱਥੀ ਹੈ।)

30 ਮਈ 2019 ਨੂੰ ਜਾਰੀ ਪ੍ਰੇਸ ਨੋਟ ਦੇ ਮੁਤਾਬਕ ‘ਸਮਰਾਲਾ/ ਮਾਛੀਵਾੜਾ ਵਿੱਚ ਉਦਯੋਗਕ ਵਿਕਾਸ ਅਤੇ ਰੋਜਗਾਰ ਉਤਪੱਤੀ ਨੂੰ ਅਤੇ ਉਤਸ਼ਾਹਿਤ ਕਰਦੇ ਹੋਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲਾਕੇ ਵਿੱਚ ਸਬਜੀਆਂ ਦੇ ਪ੍ਰੋਸੇਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ।’ ( ਸਰਕਾਰੀ ਫੋਟੋ ਪਰੂਫ਼ ਦੇ ਤੌਰ ’ਤੇ ਨੱਥੀ ਹਨ।)

3 ਫਰਵਰੀ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਸ਼ਿਆਰਪੁਰ ਜਿਲੇ ਵਿੱਚ ਬਜਵਾੜਾ ਵਿੱਚ ਬਨਣ ਵਾਲੇ ਸਰਦਾਰ ਬਹਾਦੁਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ, ਜਿਸਦੇ ਨਾਲ ਸੂਬੇ ਦੇ ਅਤੇ ਜਿਆਦਾ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਵੱਡੇ ਮੌਕੇ ਹਾਸਲ ਹੋਣਗੇ।’

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਾਪਸੀ ਪੰਨੂ ਅਤੇ ਅਨੁਰਾਗ ਕਸ਼ਯਪ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ

ਪੰਜਾਬ ਸਰਕਾਰ ਨੇ ਪੀ.ਐਸ.ਐਸ.ਐਸ.ਬੀ ਦੇ ਚੇਅਰਮੈਨ ਦੇ ਕਾਰਜਕਾਲ ਦੀ ਮਿਆਦ ਅਗਲੇ ਦੋ ਸਾਲਾਂ ਲਈ ਵਧਾਈ