ਸਿੱਧੂ ਦੇ ਡਰ ਤੋਂ ਪਟਿਆਲਾ ਨਹੀਂ ਛੱਡਣਾ, ਪਟਿਆਲਾ ਤੋਂ ਹੀ 2022 ਲਾਈ ਕੈਪਟਨ ਅਮਰਿੰਦਰ ਲੜਨਗੇ ਚੋਣ, ਕਰ ਦਿੱਤਾ ਕੈਪਟਨ ਨੇ ਐਲਾਨ

ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹਕੇ ਐਲਾਨ ਕਰਦਿਆਂ ਕਿਹਾ ਕਿ ਉਹਨਾਂ ਦਾ ਪਰਿਵਾਰ 400 ਸਾਲਾਂ ਤੋਂ ਪਟਿਆਲਾ ਵਿੱਚ ਰਹਿ ਰਿਹਾ ਹੈ ਅਤੇ ਹੁਣ ਉਹ ਨਵਜੋਤ ਸਿੰਘ ਸਿੱਧੂ ਕਾਰਨ ਪਟਿਆਲਾ ਨਹੀਂ ਛੱਡ ਸਕਦੇl ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪਟਿਆਲਾ ਤੋਂ ਹੀ ਚੋਣ ਲੜਨਗੇl ਫਿਲਹਾਲ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲਕੇ ਕੀ ਯੋਜਨਾ ਘੜਦੇ ਹਨ ਇਹ ਸਾਹਮਣੇ ਆਉਣਾ ਬਾਕੀ ਹੈ ਪਰ ਆਪਣੀ ਦਾਅਵੇਦਾਰੀ ਪਟਿਆਲਾ ਤੋਂ ਕੈਪਟਨ ਨੇ ਜੱਗ ਜ਼ਾਹਿਰ ਕਰ ਦਿੱਤੀ ਹੈl

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੱਖਰੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੋਇਆ ਹੈ ਅਤੇ ਚੋਣ ਨਿਸ਼ਾਨ ਹਜੇ ਸਾਹਮਣੇ ਆਉਣਾ ਬਾਕੀ ਹੈl ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਹਰ ਹਾਲ ਵਿੱਚ ਰੋਕਣ ਦੀ ਲੜਾਈ ਲੜਦੇ ਰਹਿਣਗੇ ਅਤੇ ਸਿੱਧੂ ਨੂੰ ਕਿਤੋਂ ਵੀ ਜਿੱਤਣ ਨਹੀਂ ਦੇਣਗੇl ਇਸ ਤੋਂ ਬਾਅਦ ਸਿੱਧੂ ਨੇ ਵੀ ਆਪਣੀ ਜੰਗ ਪਟਿਆਲਾ ਤੋਂ ਹੀ ਤੇਜ ਕੀਤੀ ਅਤੇ ਜੋ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਨ ਉਹਨਾਂ ਨੂੰ ਖੂੰਜੇ ਲਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਕੈਪਟਨ ਦੇ ਨਜ਼ਦੀਕੀ ਅਤੇ ਪਟਿਆਲਾ ਸ਼ਹਿਰ ਦੇ ਮੇਅਰ ਵੀ ਸ਼ਾਮਲ ਹਨl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਵੱਲੋਂ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣਾ BJP ਨੂੰ ਨਹੀਂ ਹਜਮ, ਨਵਜੋਤ ਸਿੱਧੂ ਖਿਲਾਫ਼ ਸੰਬਿਤ ਪਾਤਰਾ ਨੇ ਕੀਤੀ ਪ੍ਰੈਸ ਕਾਨਫਰੰਸ

ਪੰਜਾਬ ਭਰ ਤੋਂ ਕਾਂਗਰਸੀ ਹੋ ਰਹੇ ਲੁਧਿਆਣਾ ਇਕੱਠਾ, CM ਚੰਨੀ, ਨਵਜੋਤ ਸਿੱਧੂ ਤੇ ਹਰੀਸ਼ ਚੌਧਰੀ ਆਉਣਗੇ ਇਕੱਠੇ ਨਜ਼ਰ