BSF ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹਕੇ ਕੇਂਦਰ ਸਰਕਾਰ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਵੱਲੋਂ ਡਰੋਨ 31 ਕਿਲੋਮੀਟਰ ਤੱਕ ਅੰਦਰ ਆ ਰਹੇ ਹਨl ਇਹ ਡਰੋਨ ਚੀਨੀ ਬਣੇ ਹੋਏ ਹਨ ਅਤੇ ਪਾਕਿਸਤਾਨੀ ਅਤੇ ਹੋਰ ਵਿਦੇਸ਼ੀ ਹਥਿਆਰਾਂ ਨੂੰ ਪੰਜਾਬ ਦੇ ਅੰਦਰ ਤੱਕ ਸੁੱਟ ਕੇ ਜਾ ਰਹੇ ਹਨ, ਇਸ ਲਈ BSF ਨੂੰ ਵੱਧ ਅਧਿਕਾਰ ਦੇਣਾ ਕਿਸੇ ਪਾਸਿਓਂ ਗਲਤ ਨਹੀਂ ਹੈl ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜੋ ਸੁਖਜਿੰਦਰ ਰੰਧਾਵਾ ਸਿਰਫ਼ ਇੱਕ ਮਹੀਨੇ ਤੋਂ ਗ੍ਰਹਿ ਮੰਤਰੀ ਹੈ ਉਸਨੂੰ ਕੀ ਪਤਾ ਕਿਵੇਂ ਕੰਮ ਚਲਦੇ ਹਨ, ਮੇਰੇ ਕੋਲ 20 ਸਾਲ ਦਾ ਤਜ਼ੁਰਬਾ ਹੈ ਇਸੇ ਲਈ ਇਸ ਕੰਮ ਦੀ ਹਮਾਇਤ ਕਰ ਰਹਿਆ ਹਾਂl
ਕੈਪਟਨ ਅਮਰਿੰਦਰ ਨੇ ਕਿਹਾ ਚੋਣਾਂ ਨਜ਼ਦੀਕ ਆਕੇ ਜਾਣਬੁਝ ਅਰੂਸਾ ਆਲਮ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ ਅਤੇ ਜਦੋੰ ਸਾਰੇ ਮੇਰੇ ਨਾਲ ਸਨ ਉਦੋਂ ਕੋਈ ਨਹੀਂ ਬੋਲਿਆl ਅਰੂਸਾ ਪਿਛਲੇ 16 ਸਾਲਾਂ ਤੋਂ ਭਾਰਤ ਆ ਰਹੀ ਹੈ ਉਸ ਵੇਲੇ ਸਵਾਲ ਕਿਉਂ ਨਹੀਂ ਕੀਤੇ ਗਏ, ਹੁਣ ਜਾਣਬੁਝ ਜੋ ਮਸਲਾ ਹੈ ਹੀ ਨਹੀਂ ਉਸਨੂੰ ਹਵਾ ਦਿੱਤੀ ਜਾ ਰਹੀ ਹੈl ਅਰੂਸਾ ਬਾਰੇ ਸਵਾਲ ਵਿਰੋਧੀਆਂ ਨੂੰ ਕੀਤੇ ਜਾਣ ਜੋ ਐਨੇ ਸਾਲਾਂ ਤੱਕ ਚੁੱਪ ਰਹੇ ਹਨl
ਚੋਣਾਂ ਵਿੱਚ ਅਸੀਂ ਪੂਰੀਆਂ 117 ਸੀਟਾਂ ‘ਤੇ ਲੜਾਈ ਲੜਾਂਗੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰ ਹਾਲ ਵਿੱਚ ਰੋਕਾਂਗੇl ਚੋਣ ਕਮਿਸ਼ਨ ਇੱਕ ਵਾਰ ਸਾਡੀ ਪਾਰਟੀ ਦੇ ਨਾਮ ਨੂੰ ਅਤੇ ਚੋਣ ਨਿਸ਼ਾਨ ਨੂੰ ਹਰੀ ਝੰਡੀ ਦੇ ਦੇਵੇ ਅਸੀਂ ਉਸਤੋਂ ਬਾਅਦ ਹੀ ਪਾਰਟੀ ਦਾ ਨਾਮ ਐਲਾਨ ਕਰਾਂਗੇl ਸਾੜੇ ਨਾਲ ਕਈ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਬੰਦੇ ਜੁੜੇ ਹੋਏ ਹਨ ਅਤੇ ਜਿਵੇਂ ਹੀ ਸਮਾਂ ਆਵੇਗਾ ਅਸੀਂ ਸਾਰੇ ਇਕੱਠੇ ਹੋਕੇ ਪੰਜਾਬ ਲਈ ਲੜਾਂਗੇl
https://www.facebook.com/thekhabarsaar/
ਮੈਂ ਜਲਦ ਹੀ 25 ਬੰਦਿਆਂ ਦੇ ਵਫਦ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਾਂਗਾ ਅਤੇ ਕਿਸਾਨੀ ਮਸਲੇ ਦਾ ਹੱਲ ਹਰ ਹਾਲ ਵਿੱਚ ਜਲਦ ਤੋਂ ਜਲਦ ਕਰਾਂਗੇl ਅਸੀਂ ਨਸ਼ੇ ਦੇ ਮਾਮਲੇ ਵਿੱਚ ਹਰ ਇੱਕ ਕੰਮ ਕੀਤਾ ਜੋ ਹੋ ਸਕਦਾ ਸੀ ਅਤੇ 43 ਹਜ਼ਾਰ ਤੋਂ ਵੱਧ ਅਸੀਂ ਗ੍ਰਿਫ਼ਤਾਰ ਵੀ ਕੀਤੇ ਅਤੇ ਕਈਆਂ ਨੂੰ ਵਿਦੇਸ਼ਾਂ ਤੋਂ ਵੀ ਫੜ੍ਹਕੇ ਲਿਆਂਦਾl ਇਸ ਲਈ ਵਿਰੋਧੀ ਬੇਵਜ੍ਹਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਝੂਠ ਬੋਲਿਆ ਜਾ ਰਿਹਾ ਹੈl