ਕੈ. ਅਮਰਿੰਦਰ ਨੇ ਆਖ਼ਿਰ ਸੱਦ ਹੀ ਲਈ ਕੈਬਿਨਟ ਮੀਟਿੰਗ, ਕਾਂਗਰਸ ਦੀ ਜਿੱਤ ਹਾਰ ਦਾ ਵੀ ਹੋਵੇਗਾ ਫੈਸਲਾ !

ਕਾਂਗਰਸ ਮੁੜ ਤੋਂ ਪੰਜਾਬ ਵਿੱਚ ਸਰਕਾਰ ਬਣਾ ਪਾਉਂਦੀ ਹੈ ਜਾਂ ਨਹੀਂ ਉਹ ਅਗਲੀ ਕੈਬਿਨਟ ਮੀਟਿੰਗ ਤੋਂ ਸਾਫ਼ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ 15 ਅਗਸਤ ਤੋਂ ਠੀਕ ਅਗਲੇ ਦਿਨ 16 ਅਗਸਤ ਨੂੰ ਕੈਬਿਨਟ ਮੀਟਿੰਗ ਸੱਦੀ ਹੈ। ਆਜ਼ਾਦੀ ਦਿਹਾੜੇ ਤੋਂ ਅਗਲੇ ਦਿਨ ਸੱਦੀ ਕੈਬਿਨਟ ਮੀਟਿੰਗ ਵਿੱਚ ਬਹੁਤ ਕੁਝ ਸਾਫ਼ ਹੋਵੇਗਾ। ਜੋ ਮੰਤਰੀ ਅਤੇ ਵਿਧਾਇਕ, ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੇ ਮੂੰਹ ਗੱਲ ਕਰਨ ਤੋਂ ਝਿਜਕ ਰਹੇ ਹਨ, ਨਵਜੋਤ ਸਿੱਧੂ ਦਾ ਹੱਕ ਪੂਰੀ ਤਰ੍ਹਾਂ ਪੂਰਦੇ ਹਨ ਕੀ ਉਹ ਵੀ ਸ਼ਾਮਲ ਹੋਣਗੇ। ਕੀ ਪੰਜਾਬ ਕਾਂਗਰਸ ਵਿੱਚ ਮੁੜ ਤੋਂ ਏਕਾ ਨਜ਼ਰ ਆਵੇਗਾ। ਇਹੀ ਏਕਾ ਪੰਜਾਬ ਕਾਂਗਰਸ ਦਾ ਭਵਿੱਖ ਤੈਅ ਕਰੇਗਾ।

ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਦੇ, ਕੋਵਿਡ ‘ਤੇ ਚਰਚਾ। ਸਕੂਲ ਖੋਲ੍ਹਣ ਦੇ ਫੈਸਲੇ ਅਤੇ ਹਰ ਮੁਸ਼ਕਿਲ ਜਿਸ ਕਾਰਨ ਕਾਂਗਰਸ ਨੂੰ ਢਾਹ ਲੱਗ ਰਹੀ ਹੈ ਉਸ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਕੈਬਿਨਟ ਵਿੱਚ ਵਿਸਥਾਰ ਵੀ ਕੀਤਾ ਜਾ ਸਕਦਾ ਹੈ। ਭਾਵੇਂ ਕਿ ਵਿਧਾਨ ਸਭਾ ਚੋਣਾਂ ਨੂੰ 6 ਤੋਂ 7 ਮਹੀਨੇ ਦਾ ਸਮਾਂ ਹੀ ਬਚਿਆ ਹੈ ਪਰ ਕਾਂਗਰਸ ਨੂੰ ਕੋਈ ਰਣਨੀਤੀ ਘੜਨੀ ਹੋਵੇਗੀ ਜਿਸ ਨਾਲ ਉਹ ਮੁੜ ਲੋਕਾਂ ਵਿੱਚ ਉੱਤਰ ਸਕਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੌਰ ਵੀ ਉਹਨਾਂ ਦਾ ਸਾਥ ਛੱਡ ਚੁੱਕੇ ਹਨ ਇਸ ਸਭ ਦੌਰਾਨ ਹੁਣ ਕੈਪਟਨ ਨੂੰ ਆਪਣੇ ਵਿਧਾਇਕਾਂ ਨੂੰ ਨਰਮੀ ਨਾਲ ਪੇਸ਼ ਆਉਣਾ ਹੋਵੇਗਾ।

ਨਸ਼ਾ ਮੁਕਤੀ, ਕਰਜਾ ਮੁਕਤੀ, ਸਸਤੀ ਬਿਜਲੀ, ਬੇਅਦਬੀ ਦੇ ਦੋਸ਼ੀਆਂ ਦੇ ਗ੍ਰਿਫ਼ਤਾਰੀ, ਗੁਟਕਾ ਸਾਹਿਬ ਦੀ ਸਹੁੰ, ਬਿਜਲੀ ਸਮਝੌਤੇ, ਨੌਕਰੀਆਂ, ਬੇਰੋਜ਼ਗਾਰੀ, ਭੱਤੇ, ਅਜਿਹੇ ਕਈ ਮੁੱਦੇ ਨੇ ਜਿੰਨਾ ਉੱਤੇ ਕਾਂਗਰਸ ਨੇ ਚੋਣ ਲੜੀ ਸੀ। ਪਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਵਿਚੋਂ ਕਿਸੇ ਲਈ ਵੀ ਰਾਹਤ ਨਹੀਂ ਮਿਲੀ। ਇਸ ਲਈ ਪੰਜਾਬ ਦੀ ਜਨਤਾ ਕਾਂਗਰਸ ਤੋਂ ਬੇਹੱਦ ਦੁਖੀ ਹੈ ਅਤੇ ਕੈਪਟਨ ਅਮਰਿੰਦਰ ਨੇ ਵੀ ਆਪਣੇ ਵਿਧਾਇਕਾਂ ਤੋਂ ਲੰਮੇ ਸਮੇਂ ਤੱਕ ਦੂਰੀ ਬਣਾਈ ਰੱਖੀ। ਇਸ ਲਈ ਇਹ ਕੈਬਿਨਟ ਮੀਟਿੰਗ ਕਾਂਗਰਸ ਲਈ ਬਹੁਤ ਅਹਿਮ ਹੈ। ਆਪਣੇ ਹੀ ਲੋਕਾਂ ਨੂੰ ਕੈਪਟਨ ਕਿੰਝ ਮਨਾ ਪਾਉਂਦੇ ਹਨ ਇਹ ਦੇਖਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭ ਚੋਣਾਂ ਫਰਵਰੀ ਦੇ ਅੰਤ ਜਾਂ ਫਿਰ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਕਰਵਾਈਆਂ ਜਾ ਸਕਦੀਆਂ ਹਨ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੱਕ ਹੋਰ ਸਰਕਾਰੀ ਸਕੂਲ ‘ਚ ਬੱਚਿਆਂ ‘ਤੇ ਫਟਿਆ ਕੋਰੋਨਾ ਬੰਬ, 8 ਵਿਦਿਆਰਥਣਾਂ ਕੋਰੋਨਾ ਪੋਜ਼ਟੀਵ

ਜਾਣਬੁੱਝ ਪਰਮਜੀਤ ਸਰਨਾ ਪਹੁੰਚੇ ਹਾਈਕੋਰਟ ! ਕਿਉਂ DSGMC ਦੀਆਂ ਚੋਣਾਂ ਰੁਕਵਾਉਣੀਆਂ ਚਾਹੁੰਦੇ !