ਕੈ. ਅਮਰਿੰਦਰ ਅਤੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ‘ਮਿਰੈਕਲ ਆਫ਼ ਚੰਡੀਗੜ੍ਹ’ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ

105 ਸਾਲਾ ਐਥਲੀਟ ਬੀਬੀ ਮਾਨ ਕੌਰ ਆਖ਼ਿਰ ਕੈਂਸਰ ਨਾਲ ਜੰਗ ਲੜਦਿਆਂ ਹਾਰ ਗਏ। ਉਹਨਾਂ ਵੱਲੋਂ ਡੇਰਾਬੱਸੀ ਦੇ ਆਯੁਰਵੈਦਿਕ ਹਸਪਤਾਲ ਵਿੱਚ ਆਖਰੀ ਸਾਹ ਲਏ। ਇਸ ਦੁੱਖ ਭਰੀ ਖਬਰ ਉੱਤੇ ਬੀਬੀ ਮਾਨ ਕੌਰ ਦੇ ਪਰਿਵਾਰ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੈਪਟਨ ਅਮਨਰਿੰਦਰ ਨੇ ਕਿਹਾ ‘ਮੈਂ ਅਰਦਾਸ ਕਰਦਾ ਹਾਂ ਅਕਾਲ ਪੁਰਖ ਜੀ ਬੀਬੀ ਮਾਨ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।’

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ਵ ਰਿਕਾਰਡ ਤੋੜਨ ਵਾਲੀ 105 ਸਾਲਾ ਐਥਲੀਟ ਬੇਬੇ ਮਾਨ ਕੌਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਭਨਾਂ ਲਈ ਪ੍ਰੇਰਣਾ ਸਰੋਤ ਬੇਬੇ ਮਾਨ ਕੌਰ ਦੇ ਜਾਣ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ। ਭਾਰਤ ਦੀ ਸਭ ਤੋਂ ਬਜ਼ੁਰਗ ਅਥਲੀਟ ਅਤੇ ‘ਮਿਰੈਕਲ ਆਫ਼ ਚੰਡੀਗੜ੍ਹ’ ਦੇ ਨਾਮ ਨਾਲ ਮਸ਼ਹੂਰ ਬੇਬੇ ਮਾਨ ਕੌਰ ਕੈਂਸਰ ਨਾਲ ਜੂਝ ਰਹੇ ਸਨ ਅਤੇ ਡੇਰਾਬੱਸੀ ਦੇ ਇਕ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਅੱਜ ਦੁਪਹਿਰ ਸਮੇਂ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਆਪਣੇ ਸੋਗ ਸੰਦੇਸ਼ ਵਿੱਚ ਖੇਡ ਮੰਤਰੀ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਕਰਨ ਲਈ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੂੰ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

ਆਪਣੀ ਜ਼ਿੰਦਾਦਿਲੀ ਕਾਰਨ ਓਹਨਾ ਨੂੰ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਅਤੇ ਰਾਸ਼ਟਰਪਤੀ ਵੱਲੋਂ ਵੀ ਸਨਮਸਨ ਦਿੱਤਾ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਬੀਬੀ ਮਾਨ ਕੌਰ ਨੂੰ ਸਾਲ 2019 ਵਿੱਚ ਨਾਰੀ ਸ਼ਕਤੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਬੀਬੀ ਮਾਨ ਕੌਰ ਦਾ ਇਲਾਜ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਸੀ ਪਰ ਸ਼ਨੀਵਾਰ ਨੂੰ ਡਾਕਟਰਾਂ ਵੱਲੋਂ ਅਚਾਨਕ ਇਹ ਕਹਿ ਦਿੱਤਾ ਗਿਆ ਕਿ ਓਹਨਾ ਦਾ ਦੇਹਾਂਤ ਹੋ ਗਿਆ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੈਮੀ ਫਾਈਨਲ ਮੁਕਾਬਲੇ ‘ਚ ਪੀ.ਵੀ. ਸਿੰਧੂ ਦੀ ਹਾਰ, ਕਾਂਸੀ ਦੇ ਤਗਮੇ ਲਈ ਲੜੇਗੀ ਆਖਰੀ ਲੜਾਈ

ਡਿਸਕਸ ਥਰੋਅਰ ਕੌਮੀ ਰਿਕਾਰਡ ਤੋੜਨ ਵਾਲੀ ਕਮਲਪ੍ਰੀਤ ਓਲਿੰਪਿਕ ਵਿੱਚ ਵੀ ਬਣਾਏਗੀ ਰਿਕਾਰਡ !