ਪੰਜਾਬ ਕਾਂਗਰਸ ਦੇ ਕਲੇਸ਼ ਨੇ ਅਜਿਹਾ ਮੋੜ ਲਿਆ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣਾ ਪੈ ਰਿਹਾ ਅਤੇ ਪਾਰਟੀ ਵੀ ਚੜਦੀ ਜਾ ਰਹੀ ਹੈ, ਅਜਿਹੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਵਿੱਚ ਹਲਚਲ ਐਨੀ ਤੇਜ਼ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਅੱਜ ਸ਼ਾਮ 5 ਵਜੇ ਤੋਂ ਕਾਂਗਰਸ ਨੂੰ ਪੰਜਾਬ ਵਿੱਚ ਨਵਾਂ ਮੁੱਖ ਮੰਤਰੀ ਦਾ ਚਿਹਰਾ ਮਿਲ ਸਕਦਾ ਹੋਵੇ। ਕੈਪਟਨ ਅਮਰਿੰਦਰ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਅਜਿਹੀ ਸਥਿਤੀ ਬਣੀ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਪਾਰਟੀ ਵਿੱਚ ਅਜਿਹੀ ਹਲਚਲ ਛੇੜੀ ਕਿ ਹੁਣ ਕਾਂਗਰਸ ਵਿੱਚ ਕੈਪਟਨ ਦੀ ਸਰਦਾਰੀ ਖਤਮ ਹੁੰਦੀ ਨਜ਼ਰ ਆ ਰਹੀ ਹੈ।
ਕੈਪਟਨ ਅਮਰਿੰਦਰ ਦਾ ਅਸਤੀਫ਼ਾ, ਪਾਰਟੀ ਛੱਡਣਾ ਅਤੇ ਇਸ ਵਿਚਾਲੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀਆਂ ਤਮਾਮ ਕਿਆਸਰਾਈਆਂ ਚੱਲ ਰਹੀਆਂ ਹਨ। ਪਰ ਇਹਨਾਂ ਸਾਰੀਆਂ ਖਬਰਾਂ ਦਾ ਸੱਚ ਤਾਂ ਹੀ ਸਾਹਮਣੇ ਆਵੇਗਾ ਜਦੋਂ ਕੋਈ ਵੱਡਾ ਕਾਂਗਰਸੀ ਲੀਡਰ, ਜਿਵੇਂ ਰਾਹੁਲ ਗਾਂਧੀ, ਸੋਨੀਆ ਗਾਂਧੀ, ਕੈਪਟਨ ਅਮਰਿੰਦਰ ਜਾਂ ਫਿਰ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਬਾਰੇ ਬਿਆਨ ਆਵੇਗਾ। ਫ਼ਿਲਹਾਲ ਮੰਤਰੀ ਤੇ ਵਿਧਾਇਕ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਹੁੰਚ ਰਹੇ ਹਨ ਪਰ ਉਹਨਾਂ ਨੂੰ ਵੀ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।
ਜਿਸ ਹਿਸਾਬ ਨਾਲ ਕੈਪਟਨ ਅਮਰਿੰਦਰ ਨੂੰ ਪਾਰਟੀ ਵਿੱਚ ਦਰਕਿਨਾਰ ਕੀਤਾ ਜਾ ਰਿਹਾ ਉਸ ਹਿਸਾਬ ਨਾਲ ਕੈਪਟਨ ਅਮਰਿੰਦਰ ਖੁਦ ਅਸਤੀਫ਼ਾ ਦੇ ਕੇ ਪਾਰਟੀ ਵੀ ਛੱਡ ਸਕਦੇ ਹਨ। ਜੇਕਰ ਕੈਪਟਨ ਅਮਰਿੰਦਰ ਕੋਲ ਮੁੱਖ ਮੰਤਰੀ ਦਾ ਅਹੁਦਾ ਹੀ ਨਹੀਂ ਰਹਿੰਦਾ ਤਾਂ ਉਹ ਪਾਰਟੀ ਵਿਚ ਛੱਡ ਸਕਦੇ ਹਨ। ਮੁੱਖ ਮੰਤਰੀ ਦੇ ਅਹੁਦੇ ਤੋਂ ਵਾਪਸ ਹੇਠਲੇ ਅਹੁਦੇ ‘ਤੇ ਕੈਪਟਨ ਵਾਪਸ ਪਾਰਟੀ ਵਿੱਚ ਨਹੀਂ ਰਹਿਣਗੇ। ਜੇਕਰ ਪਾਰਟੀ ਵਿੱਚ ਰਹਿੰਦੇ ਹਨ ਤਾਂ ਉਹਨਾਂ ਨੂੰ ਨਵਜੋਤ ਸਿੱਧੂ ਦਾ ਵੀ ਹੁਕਮ ਮੰਨਣਾ ਪੈ ਸਕਦਾ ਹੈ, ਜਿਸ ਨਵਜੋਤ ਸਿੱਧੂ ਨੂੰ ਕੈਪਟਨ ਮਿਲਣਾ ਤੱਕ ਪਸੰਦ ਨਹੀਂ ਕਰ ਰਹੇ। ਅੱਜ ਦੀ ਮੀਟਿੰਗ ਤੋਂ ਬਾਅਦ ਸਾਰੀਆਂ ਚਰਚਾਵਾਂ ਬੰਦ ਹੋ ਸਕਦੀਆਂ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ