ਨਵੀਂ ਦਿੱਲੀ, 20 ਜਨਵਰੀ 2021 – ਖੇਤੀ ਕਾਨੂੰਨ ਬਾਰੇ ਕੇਂਦਰ ਨਾਲ ਚਾਲ ਰਹੀ 10 ਵੇਂ ਗੇੜ ਦੀ ਮੀਟਿੰਗ ਚੱਲ ਰਹੀ ਹੈ ਅਤੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਰਾਜ ਮੰਤਰੀ ਸੋਮ ਪ੍ਰਕਾਸ਼ ਦੁਆਰਾ ਕਿਸਾਨਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਖੇਤੀ ਕਾਨੂੰਨਾਂ ‘ਤੇ 1 ਸਾਲ ਲਈ ਰੋਕ ਲਈ ਜਾ ਸਕਦੀ ਹੈ ਤੇ ਜਦੋਂ ਤਕ ਕਮੇਟੀ ਕੋਈ ਫੈਸਲਾ ਨਾ ਸੁਣਾ ਦੇਵੇ। ਪਰ ਕਿਸਾਨ ਆਗੂਆਂ ਨੇ ਸਰਕਾਰ ਦੇ ਇਸ ਪ੍ਰਪੋਜ਼ਲ ਨੂੰ ਵੀ ਨਕਾਰ ਦਿੱਤਾ ਗਿਆ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜਿਸ ਤੋਂ ਬਾਅਦ ਸਰਕਾਰ ਵੱਲੋਂ ਆਪਣਾ ਪ੍ਰਪੋਜ਼ਲ ਵਧਾ ਦਿੱਤਾ ਗਿਆ ਅਤੇ ਕਾਨੂੰਨਾਂ ‘ਤੇ ਦੋ ਸਾਲ ਤੱਕ ਰੋਕ ਲਾਉਣ ਦੀ ਗੱਲ ਕਹੀ ਗਈ ਹੈ। ਜਿਸ ‘ਤੇ ਕਿਸਾਨਾਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।