ਨਵੀਂ ਦਿੱਲੀ, 1 ਅਪ੍ਰੈਲ 2021 – ਭਾਰਤ ਸਰਕਾਰ ਨੇ ਛੋਟੀਆਂ ਬੱਚਤਾਂ ’ਤੇ ਵਿਆਜ਼ ਦਰਾਂ ਵਿਚ ਕਟੌਤੀ ਕਰਨ ਦਾ ਹੁਕਮ ਵਾਪਸ ਲੈ ਲਿਆ ਹੈ। ਸਰਕਾਰ ਨੇ 31 ਮਾਰਚ ਨੂੰ ਪੀ.ਪੀ.ਐਫ. , ਸੁਕੰਨਿਆਂ ਸਮ੍ਰਿਧੀ ਵਰਗੀਆਂ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਘਟਾਉਣ ਦਾ ਐਲਾਨ ਕੀਤਾ ਸੀ ਅਤੇ ਅੱਜ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਜਾਣਕਾਰੀ ਖ਼ੁਦ ਆਪਣੇ ਟਵੀਟਰ ਅਕਾਊਂਟ ਤੋਂ ਦਿੱਤੀ ਹੈ। ਵਿੱਤ ਮੰਤਰੀ ਨੇ ਲਿਖਿਆ ਹੈ ਕਿ ਭਾਰਤ ਸਰਕਾਰ ਦੀ ਛੋਟੀ ਬੱਚਤ ਯੋਜਨਾਵਾਂ ‘ਤੇ ਵਿਆਜ ਉਸੇ ਦਰ ‘ਤੇ ਮਿਲਦਾ ਰਹੇਗਾ, ਜੋ 2020-21 ਦੀ ਆਖ਼ਰੀ ਤਿਮਾਹੀ ‘ਚ ਮਿਲ ਰਿਹਾ ਸੀ।