ਕੋਵਿਡ ਕਾਰਨ ਕੈਨੇਡਾ ਵੱਲੋਂ ਭਾਰਤ ਤੋਂ ਉਡਾਣਾਂ ਬੰਦ ਕੀਤੀਆਂ ਹੋਈਆਂ ਹਨ ਅਤੇ ਜਦੋਂ ਤੱਕ ਹਾਲਾਤਾਂ ਵਿੱਚ ਸੁਧਾਰ ਨਹੀਂ ਆਉਂਦਾ ਉਦੋਂ ਤੱਕ ਫਲਾਈਟਾਂ ਨਹੀਂ ਚਲਾਈਆਂ ਜਾਣਗੀਆਂ। ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ਤੇ ਭੱਰਤ ਵਿਚਾਲੇ ਉਡਾਣਾਂ ਬੰਦ ਹਨ ਅਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਖਬਰ ਆਈ ਹੈ ਕਿ ਇਹਨਾਂ ਉਡਾਣਾਂ ਉੱਤੇ ਰੋਕ ਹੋਰ ਵਧਾਈ ਗਈ ਹੈ। ਪਹਿਲਾਂ ਇਹ ਰੋਕ 21 ਜੁਲਾਈ ਤੱਕ ਸੀ ਹੁਣ ਇਹ ਰੋਕ ਵਧਕੇ 21 ਅਗਸਤ ਤੱਕ ਕਰ ਦਿੱਤੀ ਗਈ ਹੈ। ਭਾਰਤ ਤੋਂ ਸਿੱਧੀਆਂ ਆਉਣ ਵਾਲੀਆਂ ਫਲਾਈਟਾਂ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਟੈਸਟ ਅਤੇ ਵੈਕਸੀਨੇਸ਼ਨ ਹੋਣਾ ਲਾਜ਼ਮੀ ਹੈ, ਤਾਂ ਹੀ ਜਹਾਜ਼ ਵਿਚ ਸਫ਼ਰ ਕਰ ਸਕੋਗੇ।
ਇਸੇ ਦੌਰਾਨ ਕੈਨੇਡਾ ਵਿੱਚ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ‘ਤੇ ਵੀ ਜਸਟਿਨ ਟਰੂਡੋ ਨੂੰ ਸਵਾਲ ਕੀਤਾ ਗਿਆ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਵੱਲੋਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਬਾਰੇ ਕਾਰਵਾਈ ਕਰਨ ਲਈ ਚਿੱਠੀ ਲਿਖੀ ਸੀ। ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਬਹੁਤ ਸਰਲ ਹੈ ਅਤੇ ਹਰ ਪੱਖੋਂ ਇਸ ਉੱਤੇ ਵਿਚਾਰ ਕੀਤਾ ਜਾਵੇਗਾ। ਹਰ ਤਰ੍ਹਾਂ ਦੇ ਫਰਾਡ ਰੋਕਣ ਲਈ ਸਾਡੀ ਸਰਕਾਰ ਕੰਮ ਕਰ ਰਹੀ ਹੈ। ਇਸੇ ਦੇ ਨਾਲ ਜਸਟਿਨ ਟਰੂਡੋ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਸਖ਼ਤੀ ਨਿਯਮਾਂ ਵਿੱਚ ਨਹੀਂ ਕੀਤੀ ਜਾਵੇਗੀ। ਕੈਨੇਡਾ ਨੂੰ ਇਮੀਗ੍ਰਾਂਟਸ ਦੀ ਜਰੂਰਤ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ