ਨਵੀਂ ਦਿੱਲੀ, 26 ਜਨਵਰੀ 2021 – ਗਣਤੰਤਰ ਦਿਵਸ ਮੌਕੇ ਅੱਜ ਕਿਸਾਨਾਂ ਵਲੋਂ ਪਰੇਡ ਦੌਰਾਨ ਕੁਝ ਥਾਈਂ ਪੁਲਿਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਦੇ ਤਣਾਅਪੂਰਨ ਹੋ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਜ਼ੂਰੀ ਮਿਲਣ ਤੋਂ ਬਾਅਦ ਵੀ ਪੁਲਿਸ ਉਨ੍ਹਾਂ ਨੂੰ ਰੋਕ ਰਹੀ ਹੈ। ਰਿੰਗ ਰੋਡ ਵੱਲ ਵਧ ਰਹੇ ਹਨ ਪਰ ਪੁਲਿਸ ਸਾਨੂੰ ਰੋਕ ਰਹੀ ਹੈ। ਇਸ ਦੌਰਾਨ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ।
ਇਸ ਤੋਂ ਬਿਨਾਂ ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿਖੇ ਅੰਦੋਲਨਕਾਰੀ ਕਿਸਾਨ ਪੁਲਿਸ ਦੀ ਪਾਣੀ ਦੀ ਬੁਛਾੜਾਂ ਵਾਲੀ ਗੱਡੀ ‘ਤੇ ਚੜ ਗਏ। ਪੁਲਿਸ ਵਲੋਂ ਕਿਸਾਨਾਂ ‘ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ।
ਟਰੈਕਟਰ ਪਰੇਡ ’ਚ ਸ਼ਾਮਲ ਕਿਸਾਨਾਂ ’ਤੇ ਗਾਜ਼ੀਪੁਰ ਬਾਰਡਰ ਵਿਖੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਹਨ। ਇਸ ਤੋਂ ਬਿਨਾਂ ਦਿੱਲੀ ਦੇ ਗਾਜ਼ੀਪੁਰ ਬਾਰਡਰ ਅਤੇ ਨਾਂਗਲੋਈ ‘ਚ ਵੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕ ਕੇ ਸਖਤੀ ਕੀਤੀ ਗਈ।