ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਸੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ। ਇਸ ਗੱਲ ਨੂੰ ਵਧਾ ਚੜ੍ਹਾ, ਤੋੜ ਮਰੋੜ, ਸਿਆਸਤ ਨਾਲ ਜੋੜਕੇ ਵਧਾਇਆ ਜਾ ਰਿਹਾ ਹੈ। ਮੈਂ ਆਪਣੇ ਕਿਸਾਨਾਂ ਉੱਤੇ ਗੋਲੀਆਂ, ਡੰਡੇ ਨਹੀਂ ਚਲਾ ਸਕਦਾ, ਗੱਲ ਕਰਨ ਨਾਲ ਮਸਲਾ ਹੱਲ ਹੋ ਜਾਂਦਾ ਪਰ ਸਮਾਂ ਜਰੂਰ ਲਗਦਾ ਹੁੰਦਾl
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੜਕੀ ਸਫ਼ਰ ਦਾ ਕੋਈ ਪਲਾਨ ਨਹੀਂ ਸੀ, ਮੌਕੇ ‘ਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਸਥਿਤੀ ਬਦਲੀ। ਕੇਂਦਰੀ ਸੁਰੱਖਿਆ ਦੇ ਹੱਥ ਵਿੱਚ ਸੀ ਅੱਧੀ ਤੋਂ ਜਿਆਦਾ ਸਥਿਤੀ, ਪੰਜਾਬ ਪੁਲਿਸ ਦੇ ਹੱਥ ਅੱਧੇ ਤੋਂ ਜਿਆਦਾ ਬੰਨੇ ਹੋਏ ਸਨl
ਸਾਰੇ ਮਸਲੇ ਨੂੰ ਵਧਾ ਚੜ੍ਹਾਕੇ, ਸਿਆਸਤ ਨਾਲ ਜੋੜ੍ਹਕੇ ਵਧਾਇਆ ਜਾ ਰਿਹਾ ਹੈ, ਇਸ ਮਸਲੇ ਵਿੱਚ ਪੰਜਾਬ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕੋਈ ਵੱਡੀ ਗਲਤੀ ਨਹੀਂ ਹੈl ਰੈਲੀ ਰੱਦ ਕਰਨ ਦਾ ਮਕਸਦ ਇਹੀ ਸੀ ਕਿ 70,000 ਕੁਰਸੀਆਂ ਲਗਵਾਈਆਂ ਅਤੇ ਬੰਦੇ 700 ਨਹੀਂ ਜੁੜੇ, ਮਸਲਾ ਇਹੀ ਸੀ ਬਸl
https://www.facebook.com/thekhabarsaar/