ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਪੂਰਥਲਾ ਵਿਖੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਨੂੰ ਸਮਰਪਿਤ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣ ਮਗਰੋਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਦੇ ਬੋਲ ਵੀ ਭਾਵੁਕ ਹੋਏ ਅਤੇ ਕਈ ਗੁੱਝੇ ਭੇਦ ਬਿਆਨ ਕਰ ਗਏ। ਹੇਠਲੇ ਪੱਧਰ ਤੋਂ ਉਠਕੇ ਸੂਬੇ ਦੇ ਮੁੱਖ ਮੰਤਰੀ ਬਣਨ ਤੱਕ ਦੀ ਆਪਣੀ ਕਹਾਣੀ ਦੱਸੀ। ਇਸੇ ਦੌਰਾਨ ਭਾਸ਼ਣ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਦਲ ਪਰਿਵਾਰ ਅਤੇ ਬਾਦਲ ਸਰਕਾਰ ਉੱਤੇ ਨਿਸ਼ਾਨੇ ਸਾਧੇ।
“ਗਰੀਬ ਪਰਿਵਾਰਾਂ ਕੋਲ ਛੱਤ ਨਹੀਂ ਹੁੰਦੀ, ਘਰ ਦੇ ਕਮਰੇ ਨਹੀਂ ਹੁੰਦੇ, ਜਿੰਨਾ ਇੱਕ ਕਮਰਾ ਹੁੰਦਾ ਉਸ ਤੋਂ ਵੱਡੀ ਕਾਰ ਬਾਦਲ ਚੱਕੀ ਫਿਰਦੇ, ਆਪਣੇ ਆਪ ਨੂੰ ਵੱਡਾ ਦਿਖਾਉਣ ਲਈ 200 ਗੱਡੀਆਂ ਦਾ ਕਾਫ਼ਲਾ ਲੈ ਕੇ ਤੁਰਦੇ ਬਾਦਲ, ਕਾਰਾਂ 2-2 ਕਰੋੜ ਦੀਆਂ ਰੱਖੀਆਂ, ਜੇਕਰ ਇਹੀ ਪੈਸਾ ਲੋਕਾਂ ਤੱਕ ਪਹੁੰਚਦਾ ਤਾਂ ਕਈਆਂ ਦੀ ਭਲਾਈ ਹੋਣੀ ਸੀ, 1000 ਬੰਦਾ ਸਕਿਊਰਿਟੀ ਵਿੱਚ ਲਗਾਇਆ ਹੋਇਆ ਉਹ ਕਿਓਂ, ਕਿਉਂ ਨਹੀਂ ਉਹਨਾਂ ਨੂੰ ਲੋਕਾਂ ਦੀ ਸੁਰੱਖਿਆ ਵਿੱਚ ਲਾਇਆ ਜਾਂਦਾ”?
ਮੁੱਖ ਮੰਤਰੀ ਵੱਲੋਂ ਕਈ ਗੁੱਝੇ ਭੇਦ ਖੋਲ੍ਹੇ ਅਤੇ ਭਾਵੁਕ ਹੋ ਕੇ ਆਪਣੇ ਸਿਆਸੀ ਸਫ਼ਰ ਬਾਰੇ ਦੱਸਿਆ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਹ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਜਰੂਰ ਖਤਮ ਕਰਨਗੇ ਕਿਉਂਕਿ ਉਹਨਾਂ ਨੇ ਹੇਠਲੇ ਪੱਧਰ ਤੋਂ ਭ੍ਰਿਸ਼ਟਾਚਾਰ ਹੁੰਦਾ ਦੇਖਿਆ ਹੈ ਇਸ ਲਈ ਉਹ ਜਾਣਦੇ ਹਨ ਕਿ ਕਿਵੇਂ ਇਸ ਸਭ ਨੂੰ ਖਤਮ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਭਾਸ਼ਣ ਦੌਰਾਨ ਭਾਵੁਕ ਹੋਕੇ ਕਈ ਜੀਵਨ ਕਹਾਣੀਆਂ ਸੁਣਾਈਆਂ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬਾਦਲ ਸਰਕਾਰ ਉੱਤੇ ਕਈ ਤੰਜ ਕੱਸੇ ਅਤੇ ਓਹਨਾ ਦੇ ਸਰਕਾਰ ਚਲਾਉਣ ਦੇ ਤਰੀਕੇ ਉੱਤੇ ਸਵਾਲ ਵੀ ਚੁੱਕੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ