ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦਿੱਲੀ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਮੁੱਖ ਮੰਤਰੀ ਚੰਨੀ ਨੇ ਸਰਹੱਦ ਪਾਰ ਤੋਂ ਆਉਂਦੇ ਨਸ਼ੇ, ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ, ਕਿਸਾਨੀ ਮੁੱਦਾ ਅਤੇ ਲਖੀਮਪੁਰ ਕਾਂਡ ਬਾਰੇ ਚਰਚਾ ਕੀਤੀ। CM ਚੰਨੀ ਨੇ ਕਿਹਾ “ਲਖੀਮਪੁਰ ਕਾਂਡ ਵਰਗਾ ਵਹਿਸ਼ੀਪੁਣਾ ਬਿਲਕੁਲ ਵੀ ਝੱਲਿਆ ਨਹੀਂ ਜਾਵੇਗਾ। ਇਸ ਮਾਮਲੇ ਵਿੱਚ ਜਲਦ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਇਸੇ ਦੇ ਨਾਲ ਕਰਤਾਰਪੁ ਸਾਹਿਬ ਲਾਂਘਾ ਖੋਲ੍ਹਣ ਦੀ ਵੀ ਮੰਗ ਕੀਤੀ। ਇਸੇ ਉਤੇ ਉਹਨਾਂ ਨੇ ਮੈਨੂੰ ਯਕੀਨ ਦਿਲਵਾਈ ਕਿ ਉਹ ਜਲਦ ਇਸ ਮਾਮਲੇ ‘ਤੇ ਫੈਸਲਾ ਲੈਣਗੇ”। ਇਸ ਦੌਰਾਨ CM ਚੰਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ੍ਰੀ ਦਰਬਾਰ ਸਾਹਿਬ ਦਾ ਚਿੰਨ ਤੋਹਫੇ ਵਜੋਂ ਦਿੱਤਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ