ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ 2021 ਨੂੰ ਉਸ ਵੇਲੇ ਦੇ ਪੰਜਾਬ ਪੁਲਿਸ DGP ਸੁਮੇਧ ਸੈਣੀ ਨੂੰ ਚਿੱਠੀ ਲਿਖਕੇ ਆਪਣੀ ਸੁਰੱਖਿਆ ਘਟਾਉਣ ਲਈ ਕਿਹਾ ਸੀ। ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇਸ ਮੰਗ ਵੱਲ ਉਸ ਵੇਲੇ ਦੇ DGP ਸੁਮੇਧ ਸੈਣੀ ਨੇ ਕੋਈ ਗੌਰ ਨਹੀਂ ਕੀਤਾ। ਇਸੇ ਦੇ ਚਲਦਿਆਂ ਹੁਣ ਪੰਜਾਬ ਪੁਲਿਸ ਦੇ DGP ਦਾ ਵਾਧੂ ਚਾਰਜ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਦੇ ਦਿੱਤਾ ਗਿਆ ਹੈ ਅਤੇ ਦੋਬਾਰਾ ਮੁੱਖ ਮੰਤਰੀ ਨੇ ਇਸ ਗੱਲ ਵਾਲੇ ਪਾਸੇ ਧਿਆਨ ਦੇਣ ਲਈ ਪੱਤਰ ਲਿਖਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਏਂ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾਵੇ ਅਤੇ ਹੋਰ ਥਾਵਾਂ ‘ਤੇ ਨਿਯੁਕਤੀ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਪੂਰਥਲਾ ਵਿਖੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਆਖਿਆ ਸੀ, “ਮੇਰੇ ਕਾਫ਼ਲੇ ਵਿੱਚ 200 ਗੱਡੀਆਂ ਰਹਿੰਦੀਆਂ ਹਨ, 1000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿੰਦੇ ਹਨ, ਐਨੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੁੰਦੀ ਫ਼ਿਰ ਕਿਉਂ ਨਾ ਇਸ ਨੂੰ ਘਟਾਇਆ ਜਾਵੇ।” ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਇਹ ਸੁਰੱਖਿਆ ਬਾਦਲਾਂ ਨੇ ਆਪਣੇ ਕਾਫ਼ਲੇ ਵਿੱਚ ਜੋੜੀ ਸੀ ਜੋ ਕਿ ਆਪਣੀ ਤਾਕਤ ਦਾ ਦਿਖਾਵਾ ਕਰਨ ਲਈ ਕੀਤਾ ਗਿਆ ਸੀ, “ਮੈਨੂੰ ਕਿਸ ਨੇ ਮਾਰਨਾ, ਮੇਰੀ ਕਿਸ ਨਾਲ ਦੁਸ਼ਮਣੀ, ਇਸ ਲਈ ਇਹ ਵਾਧੂ ਸੁਰੱਖਿਆ ਘਟਾਈ ਜਾਵੇ, ਇਸ ਲਈ ਉਹਨਾਂ ਨੇ ਮੁੜ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਵਿੱਚ ਲੱਗੇ ਦਸਤਿਆਂ ਦੀ ਗਿਣਤੀ ਘਟੈ ਜਾਵੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ