- ਕਿਹਾ, ਮੁੱਖ ਮੰਤਰੀ ਐਲਾਨਣ ਦਾ ਕੋਈ ਫ਼ਾਇਦਾ ਨਹੀਂ ਪਹਿਲਾਂ ਵਿਧਾਇਕ ਪੂਰੇ ਕਰਕੇ ਦਿਖਾਓ
ਚੰਡੀਗਡ਼੍ਹ 6 ਫਰਵਰੀ, 2022 – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਸੂਬੇ ਨੂੰ ਮੁੱਖ ਮੰਤਰੀ ਦੇਣ ਦਾ ਚਿਹਰਾ ਦੇਣ ਵਿੱਚ ਹੀ ਉਲਝੀ ਹੋਈ ਹੈ ਜਦਕਿ ਉਨ੍ਹਾਂ ਕੋਲ ਵਿਧਾਇਕ ਹੀ ਪੂਰੇ ਨਹੀਂ ਹੋਣਗੇ l ਉਨ੍ਹਾਂ ਕਿਹਾ ਕਿ ਜਦੋਂ ਬਹੁਮੱਤ ਹੀ ਨਹੀਂ ਮਿਲੇਗਾ ਤਾਂ ਮੁੱਖ ਮੰਤਰੀ ਦਾ ਚਿਹਰਾ ਕੀ ਕਰੇਗਾ l
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਵੋਟਰ ਕਾਂਗਰਸ ਅਤੇ ਆਪ ਵਿਚਾਲੇ ਹੋ ਰਹੀ ਨੌਟੰਕੀ ਤੂੰ ਭਲੀ ਭਾਂਤੀ ਜਾਣੂ ਹੈ ਜਿਸਦੇ ਚਲਦੇ ਲੋਕ ਸੂਬੇ ਚ ਹਰ ਹਲਕੇ ਤੋਂ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾ ਕੇ ਬਹੁਮਤ ਦੀ ਸਰਕਾਰ ਬਣਾਉਣਗੇ l
ਉਨ੍ਹਾਂ ਕਿਹਾ ਕਿ ਪੰਜਾਬ ਚ ਹਰ ਥਾਂ ਅਕਾਲੀ ਬਸਪਾ ਗੱਠਜੋੜ ਨੂੰ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਇਸ ਗੱਠਜੋੜ ਤੋਂ ਇਲਾਵਾ ਸੂਬੇ ਚ ਹੋਰ ਕੋਈ ਬਦਲ ਨਜ਼ਰ ਨਹੀਂ ਆ ਰਿਹਾ l ਉਨ੍ਹਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਦਿੱਲੀ ਵਿਚਲੇ ਆਗੂ ਇੱਥੋਂ ਦੀ ਲੀਡਰਸ਼ਿਪ ਨੂੰ ਕਠਪੁਤਲੀ ਵਾਂਗ ਨਚਾਉਣਾ ਚਾਹੁੰਦੇ ਹਨ ਉੱਥੇ ਅਕਾਲੀ ਬਸਪਾ ਗੱਠਜੋੜ ਹੀ ਸੂਬੇ ਦੀ ਅਜਿਹੀ ਪਾਰਟੀ ਹੈ ਜੋ ਸੂਬੇ ਵਿੱਚ ਰਹਿ ਕੇ ਸੂਬੇ ਦੇ ਲੋਕਾਂ ਦੀ ਸਲਾਹ ਨਾਲ ਸਾਰੇ ਕੰਮ ਕਰੇਗੀ l