ਜਲੰਧਰ, 4 ਫਰਵਰੀ 2022 – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਤੇ ਅੱਜ ਭੁਪਿੰਦਰ ਸਿੰਘ ਹਨੀ ਨੂੰ ਰਿਮਾਂਡ ਲੈਣ ਲਈ ਜਲੰਧਰ ਜੁਡੀਸ਼ਲ ਕੋਰਟ ਲਿਆਂਦਾ ਗਿਆ। ਅਦਾਲਤ ਨੇ ਭੁਪਿੰਦਰ ਹਨੀ ਦੇ ਮਾਮਲੇ ‘ਤੇ ਸੁਨਵਾਲੀ ਕਰਦਿਆਂ ਭੁਪਿੰਦਰ ਹਨੀ ਨੂੰ 8 ਫਰਵਰੀ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ।
ਇਸ ਤੋਂ ਪਹਿਲਾਂ ਈ ਡੀ ਨੇ ਹਨੀ ਨੂੰ ਆਪਣੇ ਜਲੰਧਰ ਦਫਤਰ ਵਿਚ ਪੁੱਛ ਗਿੱਛ ਕਰਨ ਵਾਸਤੇ ਸੱਦਿਆ ਸੀ ਜਿਥੇ 7 ਤੋਂ 8 ਘੰਟਿਆਂ ਦੀ ਪੁੱਛ ਗਿੱਛ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਗ੍ਰਿਫਤਾਰ ਕਰਨ ਮਗਰੋਂ ਜਲੰਧਰ ਸਿਵਲ ਹਸਪਤਾਲ ‘ਚ ਦੇਰ ਰਾਤ ਹਸਪਤਾਲ ਵਿਚ ਈ. ਡੀ. ਨੇ ਭੁਪਿੰਦਰ ਦਾ ਮੈਡੀਕਲ ਵੀ ਕਰਵਾਇਆ ਗਿਆ। ਜਨਵਰੀ ਮਹੀਨੇ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਲੁਧਿਆਣਾ, ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ ‘ਚ ਸਥਿਤ ਕੰਪਲੈਕਸਾਂ ਵਿਚ ਰੇਡ ਕੀਤੀ ਗਈ ਸੀ। ਇਸ ਦੌਰਾਨ ਭੁਪਿੰਦਰ ਹਨੀ ਅਤੇ ਉਸ ਦੇ ਸਾਥੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ, ਕੁਝ ਕੀਮਤੀ ਘੜੀਆਂ, ਸੋਨਾ ਅਤੇ ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਹੋਏ ਸਨ।