ਕੋਰੋਨਾ ਦੀ ਤੀਸਰੀ ਲਹਿਰ ਨੂੰ ਲੈ ਕੇ ਪੰਜਾਬ ਵਿੱਚ ਸਿਹਤ ਵਿਭਾਗ ਤਿਆਰ ਹੈ, ਆਕਸੀਜਨ ਦੀ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਤੰਬਰ ਮਹੀਨੇ ਦੇ ਕਿਸੇ ਵੀ ਹਫ਼ਤੇ ਵਿੱਚ ਪੰਜਾਬ ਅੰਦਰ ਕੋਰੋਨਾ ਦੀ ਤੀਸਰੀ ਲਹਿਰ ਆਪਣਾ ਕਹਿਰ ਵਰਸਾ ਸਕਦੀ ਹੈ। ਇੱਕ ਨਿੱਜੀ ਇੰਟਰਵਿਊ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਬਲਬੀਰ ਸਿੰਘ ਸਿੱਧੂ ਅਨੁਸਾਰ ਦੱਖਣ ਵਾਲੇ ਪਾਸੇ ਇਸ ਬਿਮਾਰੀ ਦਾ ਕਹਿਰ ਬਹੁਤ ਤੇਜ਼ ਹੈ। ਉਸ ਮੁਕਾਬਲੇ ਪੰਜਾਬ ਵਿੱਚ ਹਾਲਾਤ ਬਹੁਤ ਹੀ ਬੇਹਤਰ ਹਨ। ਪੰਜਾਬ ਵਿੱਚ ਅਗਸਤ ਦੇ ਅੰਤ ਤੱਕ ਆਕਸੀਜਨ ਦੇ ਪਲਾਂਟ ਵੀ ਤਿਆਰ ਹੋ ਜਾਣਗੇ। ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਤੰਬਰ ਅਤੇ ਅਕਤੂਬਰ ਦੇ ਕਿਸੇ ਵੀ ਹਫ਼ਤੇ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਪੰਜਾਬ ਵਿੱਚ ਜ਼ੋਰ ਪਾ ਸਕਦੀ ਹੈ। ਪੰਜਾਬ ਇਸ ਵਾਰ ਹਰ ਪੱਖੋਂ ਤਿਆਰ ਹੈ ਇਸ ਲਈ ਇਸ ਲਹਿਰ ਨਾਲ ਸਮਾਂ ਰਹਿੰਦੇ ਨਜਿੱਠ ਲਿਆ ਜਾਵੇਗਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ