ਲੁਧਿਆਣਾ, 16 ਮਈ 2021 – ਲੁਧਿਆਣਾ ਜ਼ਿਲ੍ਹੇ ਅੰਦਰ ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਫ਼ਿਊ ’ਚ ਵਾਧਾ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਪਹਿਲਾਂ ਤੋਂ ਲਾਗੂ ਕਰਫ਼ਿਊ, ਜੋ ਅੱਜ 16 ਮਈ ਤੱਕ ਜਾਰੀ ਸੀ, ਦੀ ਮਿਆਦ ਵਧਾਕੇ ਹੁਣ 23 ਮਈ ਕਰ ਦਿੱਤੀ ਗਈ ਹੈ। ਕਰਫ਼ਿਊ ਦੌਰਾਨ ਪਹਿਲਾਂ ਵਾਲੀਆਂ ਹਦਾਇਤਾਂ ਜਾਰੀ ਰਹਿਣਗੀਆਂ।