ਨਵੀਂ ਦਿੱਲੀ, 1 ਅਪ੍ਰੈਲ 2021 – ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਦੀਪ ਸਿੱਧੂ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲ ਸਕੀ। ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਹਿੰਸਾ ਘਟਨਾ ‘ਚ ਮੁਲਜ਼ਮ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਸੁਣਵਾਈ ਹੋਈ ਸੀ।
ਦੀਪ ਸਿੱਧੂ ਨੂੰ ਅੱਜ ਵੀ ਜ਼ਮਾਨਤ ‘ਤੇ ਹੁਣ ਅਗਲੀ ਤਰੀਕ 8 ਅਪ੍ਰੈਲ ਪਾਈ ਗਈ ਹੈ। ਹਾਲਾਂਕਿ ਦੀਪ ਸਿੱਧੂ ਦੀ ਜ਼ਮਾਨਤ ਰੱਦ ਨਹੀਂ ਹੋਈ। ਜਿਸ ਜੱਜ ਕੋਲ ਮਾਮਲੇ ਦੀ ਸੁਣਵਾਈ ਹੋਣੀ ਸੀ, ਉਹ ਜੱਜ ਅੱਜ ਛੁੱਟੀ ‘ਤੇ ਸੀ।