ਬਰਨਾਲਾ, 26 ਮਾਰਚ 2021 – ਕਿਸਾਨੀ ਅੰਦੋਲਨ ਦੇ ਕਾਰਨ ਅੱਜ ਬੰਦ ਨੂੰ ਲੈ ਕੇ ਰੇਲਵੇ ‘ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ। ਜਿੱਥੇ ਪੰਜਾਬ ਦੀ ਆਵਾਜਾਈ ਰੁਕ ਗਈ ਹੈ। ਉਥੇ ਅੱਜ ਯਾਤਰੀਆਂ ਨਾਲ ਭਰੀ ਹੋਈ ਦਿੱਲੀ-ਫ਼ਾਜ਼ਿਲਕਾ ਇੰਟਰਸਿਟੀ ਰੇਲ ਗੱਡੀ ਨੂੰ ਅੱਜ ਤਪਾ ਮੰਡੀ ਦੇ ਰੇਲਵੇ ਸਟੇਸ਼ਨ ‘ਤੇ ਰੁਕਣਾ ਪਿਆ।
ਅੱਜ ਬੰਦ ਦੇ ਸੱਦੇ ਨੂੰ ਲੈ ਕੇ ਰੇਲ ਗੱਡੀ ਤਪਾ ਰੇਲਵੇ ਸਟੇਸ਼ਨ ‘ਤੇ ਰੁਕ ਗਈ। ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚ ਰੇਲ ਯਾਤਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਆਪੋ ਆਪਣੇ ਟਿਕਾਣੇ ਤੇ ਪੁੱਜਣ ਲਈ ਰੇਲ ਗੱਡੀ ਰਾਹੀਂ ਜਾਣਾ ਸੀ। ਪਰ ਬੰਦ ਦੇ ਸੱਦੇ ਨੂੰ ਲੈ ਕੇ ਰੇਲਗੱਡੀ ਰੁਕ ਗਈ। ਰੇਲ ਯਾਤਰੀਆਂ ਨੇ ਸੈਂਟਰ ਸਰਕਾਰ ਦੀ ਰੇਲਵੇ ਵਿਭਾਗ ਤੇ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਬੰਦ ਦਾ ਪਤਾ ਸੀ ਤਾਂ ਉਨ੍ਹਾਂ ਨੇ ਰੇਲਵੇ ਬੁਕਿੰਗ ਕਿਉਂ ਕੀਤੀ।
ਕਈ ਤਾਂ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਯਾਤਰੀਆਂ ਨੇ ਵੀ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੁੰਦੀ ਹੈ ਜਾਂ ਉਸ ਲਈ ਰੇਲਵੇ ਵਿਭਾਗ ਜ਼ਿਮੀਂਦਾਰ ਹੋਵੇਗਾ ਰੇਲਵੇ ਵਿਭਾਗ ਨੇ ਅਜੇ ਤੱਕ ਕੋਈ ਵੀ ਸਿਹਤ ਸਹੂਲਤ ਜਾਂ ਹੋਰ ਕੋਈ ਵੀ ਪ੍ਰਬੰਧ ਨਹੀਂ ਕੀਤੇ। ਜਿਸ ਲਈ ਰੇਲ ਯਾਤਰੀਆਂ ਤੋਂ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਜਲਦ ਖੇਤੀ ਕਾਨੂੰਨ ਨੂੰ ਰੱਦ ਕਰਕੇ ਕਿਸਾਨਾਂ ਨੂੰ ਅਤੇ ਦੇਸ਼ ਵਾਸੀ ਨੂੰ ਰਾਹਤ ਦਿੱਤੀ ਜਾਵੇ।
ਦੂਜੇ ਪਾਸੇ ਦੇਖਿਆ ਗਿਆ ਕਿ ਹਸਪਤਾਲ ਵਿੱਚ ਦਵਾਈ ਲੈਣ ਨੌਕਰੀ ਲਈ ਅਤੇ ਜ਼ਰੂਰੀ ਕੰਮਕਾਜਾਂ ਲਈ ਜਾਣ ਵਾਲੇ ਰੇਲ ਯਾਤਰੀਆਂ ਨੇ ਵੀ ਸਰਕਾਰ ਖ਼ਿਲਾਫ਼ ਨਿਰਾਸ਼ਾ ਪ੍ਰਗਟ ਕੀਤੀ ਅਤੇ ਮਹਿੰਗੇ ਕਿਰਾਏ ਖ਼ਰਚ ਕਰਕੇ ਪ੍ਰਾਈਵੇਟ ਗੱਡੀਆਂ ਰਾਹੀਂ ਆਪਣੇ ਟਿਕਾਣੇ ਤੇ ਪਹੁੰਚ ਲਈ ਦਿਖਾਈ ਦਿੱਤੇ।