ਨਵੀਂ ਦਿੱਲੀ, 27 ਜਨਵਰੀ 2021 – ਬੀਤੇ ਦਿਨ 26 ਜਨਵਰੀ ਨੂੰ ਦਿੱਲੀ ‘ਚ ਹੋਈ ਹਿੰਸਾ ਦੇ ਸਬੰਧ ‘ਚ ਦਿੱਲੀ ਪੁਲਿਸ ਵੱਲੋਂ 22 ਐਫ. ਆਈ. ਆਰਜ਼ ਦਰਜ ਕੀਤੀ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 5 ਐਫ. ਆਈ. ਆਰਜ਼ ਈਸਟਰਨ ਰੇਂਜ ‘ਚ ਦਰਜ ਕੀਤੀਆਂ ਗਈਆਂ ਹਨ। ਐਨਾ ਹੀ ਨਹੀਂ ਲਾਲ ਕਿਲ੍ਹੇ ‘ਤੇ ਬੀਤੇ ਦਿਨ ਹੋਈ ਘਟਨਾ ਤੋਂ ਬਾਅਦ ਲਾਲ ਕਿਲ੍ਹੇ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ।
ਗਣਤੰਤਰ ਦਿਵਸ ਮੌਕੇ ਬੀਤੇ ਦਿਨ ਰਾਜਧਾਨੀ ਦਿੱਲੀ ‘ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ‘ਚ ਸਾਵਧਾਨੀ ਵਜੋਂ ਅੱਜ ਵੀ ਕਈ ਰਸਤੇ ਬੰਦ ਹਨ। ਆਈ. ਟੀ. ਓ. ਤੋਂ ਕਨਾਟ ਪਲੇਸ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਵੀ ਅੱਜ ਬੰਦ ਹੈ।