ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਟਵੀਟ ਕੀਤਾ ਅਤੇ ਕਿਹਾ, ‘ਭਾਰਤ ਦਾ ਨਾਮ ਹਾਕੀ ਨੇ ਓਲੰਪਿਕ ਪੱਧਰ ‘ਤੇ ਮੁੜ ਸੁਰਜੀਤ ਕਰ ਦਿੱਤਾ, ਇਸ ਲਈ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਦਾ ਨਾਮ ਬਦਲਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਨਾਮ ‘ਤੇ ਰੱਖਿਆ ਜਾ ਰਿਹਾ ਹੈ। ਰਾਜੀਵ ਗਾਂਧੀ ਖੇਲ ਰਤਨ ਐਵਾਰਡ ਹੁਣ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਨਾਲ ਜਾਣਿਆ ਜਾਵੇਗਾ। ਹਾਕੀ ਨੇ ਦੇਸ਼ ਦਾ ਨਾਮ ਉੱਚਾ ਕੀਤਾ ਅਤੇ ਇਸ ਲਈ ਸਰਕਾਰ ਨੇ ਖੇਲ ਰਤਨ ਐਵਾਰਡ ਦਾ ਨਾਮ ਵੀ ਹਾਕੀ ਦੇ ਜਾਦੂਗਰ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਅਤੇ ਪੁਰਸ਼ ਹਾਕੀ ਟੀਮ ਨੇ ਟੁੱਟ ਰਹੀ ਹਾਕੀ ਨੂੰ ਮੁੜ ਤੋਂ ਵਿਸ਼ਵ ਪੱਧਰ ‘ਤੇ ਨਵੀਂ ਜ਼ਿੰਦਗੀ ਦਿੱਤੀ। ਇਸ ਤੋਂ ਜਿਆਦਾ ਹੋਰ ਵਧੀਆ ਕੀ ਹੋਵੇਗਾ ਕਿ ਖੇਲ ਰਤਨ ਐਵਾਰਡ ਵੀ ਇੱਕ ਖਿਡਾਰੀ ਦੇ ਨਾਮ ਉੱਤੇ ਹੋਵੇ। ਖੇਲ ਰਤਨ ਐਵਾਰਡ ਤਹਿਤ 25 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਂਦਾ ਹੈ। ਮੇਜਰ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਇਸੇ ਲਈ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਵੱਲੋਂ ਬਰਲਿਨ ਓਲਿੰਪਿਕ ਵਿੱਚ 13 ਗੋਲ ਇਕੱਲਿਆਂ ਨੇ ਦਾਗੇ ਸਨ। ਐਮਸਟਰਡਮ, ਲਾਸ ਐਂਜਲਸ ਅਤੇ ਬਰਲਿਨ ਵਿਖੇ ਕੁੱਲ 39 ਗੋਲ ਇਕੱਲਿਆਂ ਕੀਤੇ ਸਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ