ਨਹੀਂ ਰਹੇ ਦਲੀਪ ਕੁਮਾਰ, 98 ਸਾਲ ਦੀ ਉਮਰ ‘ਚ ਦੇਹਾਂਤ, ਪੜ੍ਹੋ ਉਹਨਾਂ ਦੀ ਜ਼ਿੰਦਗੀ ਦੇ ਕੁਝ ਖਾਸ ਕਿੱਸੇ

ਮੁੰਬਈ ਵਿਖੇ ਲੰਮੇ ਸਮੇਂ ਤੋਂ ਆਪਣਾ ਇਲਾਜ ਕਰਵਾ ਰਹੇ ਸਦਾ ਬਹਾਰ ਅਦਾਕਾਰ ਦਲੀਪ ਕੁਮਾਰ ਦਾ ਅੱਜ ਦੇਹਾਂਤ ਹੋ ਗਿਆ। ਬੁਧਵਾਰ ਦੀ ਸਵੇਰ ਅਦਾਕਰਾ ਦਲੀਪ ਕੁਮਾਰ ਨੇ ਹਸਪਤਾਲ ਵਿੱਚ ਹੀ ਆਖਰੀ ਸਾਹ ਲਏ। 98 ਸਾਲ ਦੇ ਦਲੀਪ ਕੁਮਾਰ ਦਾ ICU ਵਿੱਚ ਇਲਾਜ ਚੱਲ ਰਿਹਾ ਸੀ। 1921 ‘ਚ ਜੰਮੇ ਦਲੀਪ ਕੁਮਾਰ 2021 ਵਿੱਚ ਦੁਨੀਆ ਨੂੰ ਅਲਵਿਦਾ ਆਖ ਗਏ। ਵਿਆਹ ਦੀਆਂ 55 ਵਰ੍ਹੇਗੰਢ ਮਨਾ ਕੇ ਉਹ ਆਪਣੀ ਪਤਨੀ ਸਾਇਰਾ ਬਾਨੋ ਨੂੰ ਇਕੱਲਿਆਂ ਛੱਡ ਗਏ।

ਜਦੋਂ ਦਲੀਪ ਕੁਮਾਰ ਦੀ ਫਿਲਮ ‘ਆਨ’ ਪਰਦੇ ‘ਤੇ ਆਈ ਸੀ ਤਾਂ ਸਾਇਰਾ ਬਾਨੋ ਉਸ ਵੇਲੇ 12 ਸਾਲਾਂ ਦੇ ਸਨ ਅਤੇ ਉਦੋਂ ਹੀ ਉਹਨਾਂ ਨੇ ਦਲੀਪ ਕੁਮਾਰ ਨਾਲ ਵਿਆਹ ਕਰਵਾਉਣ ਦਾ ਇਰਾਦਾ ਬਣਾ ਲਿਆ ਸੀ। ਸਾਇਰਾ ਬਾਨੋ ਅਤੇ ਦਲੀਪ ਕੁਮਾਰ ਦੀ ਜੋਡੀ ਨੂੰ ਫ਼ਿਲਮੀ ਜਗਤ ਦੇ ਅੰਦਰ ਅਤੇ ਬਾਹਰ ਇੱਕ ਰੋਮਾਂਟਿਕ ਜੋੜੀ ਵਜੋਂ ਵੀ ਜਾਣਿਆ ਜਾਂਦਾ ਹੈ। ਸਾਇਰਾ ਬਾਨੋ ਭਾਵੇਂ ਹੀ ਦਲੀਪ ਕੁਮਾਰ ਤੋਂ 22 ਸਾਲ ਛੋਟੇ ਸਨ ਪਰ ਉਹਨਾਂ ਦੀ ਜੋੜੀ ਇਕੱਠਿਆਂ ਬਹੁਤ ਹੀ ਫਬਦੀ ਸੀ।

ਦਲੀਪ ਕੁਮਾਰ ਉੱਤੇ ਕਈ ਹਜ਼ਾਰਾਂ ਕੁੜੀਆਂ ਆਪਣੀ ਜਾਨ ਛਿੜਕਦੀਆਂ ਸਨ ਕਿਉਂਕਿ ਉਹਨਾਂ ਨੇ ਹੀ ਬਾਲੀਵੁਡ ਵਿੱਚ ਰੋਮਾਂਸ ਨੂੰ ਜਨਮ ਦਿੱਤਾ ਅਤੇ ਓਸੇ ਦਿੱਖ ਨਾਲ ਉਹ ਹਮੇਸ਼ਾਂ ਅੱਗੇ ਵਧਦੇ ਰਹੇ। ਜਿਵੇਂ ਹੀ ਸਾਇਰਾ ਬਾਨੋ ਥੋੜੇ ਹੋਰ ਵੱਡੇ ਹੋਏ ਉਹਨਾਂ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਲੀਪ ਕੁਮਾਰ ਪਹਿਲਾਂ ਹੀ ਪਿਆਰ ਵਿੱਚ 2 ਵਾਰ ਨਾਕਾਮ ਰਹਿ ਚੁੱਕੇ ਸਨ। ਦਲੀਪ ਕੁਮਾਰ ਨੂੰ ਜਦੋਂ ਸਾਇਰਾ ਬਾਨੋ ਦੇ ਇਰਾਦੇ ਪਤਾ ਲੱਗੇ ਤਾਂ ਉਹਨਾਂ ਕਿਹਾ ਕਿ ‘ਜ਼ਰਾ ਮੇਰੇ ਸਫ਼ੇਦ ਹੁੰਦੇ ਵਾਲ ਤਾਂ ਦੇਖ’, ਪਰ ਫਿਰ ਵੀ ਸਾਇਰਾ ਬਾਨੋ ਨਾ ਮੰਨੇ। ਫ਼ਿਰ ਦੋਵਾਂ ਨੇ 1966 ਵਿੱਚ ਚੁੱਪ ਚਪੀਤੇ ਵਿਆਹ ਕਰਵਾ ਲਿਆ।

ਦਲੀਪ ਕੁਮਾਰ ਨੇ ਇਹ ਸਾਰੇ ਖੁਲਾਸੇ ਆਪਣੀ ਕਿਤਾਬ ਵਿੱਚ ਵੀ ਕੀਤੇ ਹਨ। ਦਲੀਪ ਕੁਮਾਰ ਦੇ ਨਾਮ ਨਾਲ ਟਰੈਜਡੀ ਕਿੰਗ ਜੁੜਨਾ ਵੀ ਆਪਣੇ ਆਪ ਵਿੱਚ ਅਨੋਖਾ ਕਿੱਸਾ ਸੀ। ਦਲੀਪ ਕੁਮਾਰ ਜਿਆਦਾ ਤਰ ਟਰੈਜਡੀ ਅਧਾਰਤ ਫ਼ਿਲਮਾਂ ਹੀ ਕਰਦੇ ਸਨ। ਦਲੀਪ ਕੁਮਾਰ ਦਾ ਜਨਮ ਤੋਂ ਨਾਮ ਯੂਸਫ਼ ਖਾਨ ਸੀ ਪਰ ਬਾਅਦ ਵਿੱਚ ਨਾਮ ਬਦਲਕੇ ਦਲੀਪ ਕੁਮਾਰ ਰੱਖ ਲਿਆ। ਦਲੀਪ ਕੁਮਾਰ ਦੀ ਪਹਿਲੀ ਫਿਲਮ ‘ਜੁਗਨੂੰ’ ਸੀ। ਬਹੁਤ ਹੀ ਚਾਰਮਿੰਗ ਅਦਾਕਰਾ ਦਲੀਪ ਕੁਮਾਰ ਦੇ ਚਰਚੇ ਵੀ ਅਕਸਰ ਫ਼ਿਲਮੀ ਜਗਤ ਵਿੱਚ ਹੁੰਦੇ ਰਹੇ। ਦੱਸਿਆ ਜਾਂਦਾ ਹੈ ਕਿ ਦਲੀਪ ਕੁਮਾਰ ਦਾ ਪਹਿਲਾ ਪਿਆਰ ਮਸ਼ਹੂਰ ਅਦਾਕਾਰਾ ਮਧੂਬਾਲਾ ਸਨ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਹਿਲਾਂ ਸਿੱਖ ਕੌਮ ਲਈ ਮਨਜਿੰਦਰ ਸਿਰਸਾ ਨੇ ਅਤੇ ਹੁਣ ਦਿੱਲੀ ਲਈ ਕੇਜਰੀਵਾਲ ਦਾ ਐਲਾਨ, ਕੋਵਿਡ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇਗੀ ਹਰ ਮਹੀਨੇ ਰਾਸ਼ੀ

ਬਠਿੰਡਾ ‘ਚ ਗੈਂਗਵਾਰ, ਕੁਲਬੀਰ ਦਾ ਮੰਨਾ ਨੇ ਕੀਤਾ ਕਤਲ, ਮੰਨਾ ਵੀ ਗ੍ਰਿਫ਼ਤਾਰ, ਪੜ੍ਹੋ ਕੀ ਵਾਪਰੀ ਪੂਰੀ ਘਟਨਾ