ਪੂੰਛ ਵਿੱਚ ਭਾਰਤੀ ਫੌਜ ਅਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ ਹੋਇਆ ਅਤੇ ਇਸੇ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕੀਤਾ ਗਿਆl ਜੰਮੂ ਕਸ਼ਮੀਰ ਦੇ ਪੂੰਛ ਇਲਾਕੇ ਵਿੱਚ ਸੁਰਾਨਕੋਟੇ ਵਿਖੇ ਇਹ ਐਨਕਾਊਂਟਰ ਹੋਇਆ ਹੈl ਅੱਤਵਾਦੀ ਨੂੰ ਢੇਰ ਕਰਨ ਤੋਂ ਬਾਅਦ ਸੁਰੱਖਿਆ ਦਸਤੇ ਵੱਲੋਂ ਇੱਕ AK-47 ਅਤੇ 4 ਮੈਗਜ਼ੀਨ ਬਰਾਮਦ ਕੀਤੇ ਗਏ ਹਨl ਇਸ ਐਨਕਾਊਂਟਰ ਦੌਰਾਨ 3 ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋ ਗਏ ਹਨ ਅਤੇ ਇੱਕ ਅੱਤਵਾਦੀ ਭੱਜਣ ਵਿੱਚ ਕਾਮਯਾਬ ਹੋਗਿਆ ਹੈl ਭਾਰਤੀ ਫੌਜ ਵੱਲੋਂ ਹੀ ਇਸਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੋ ਫਰਾਰ ਹੈ ਉਸ ਨੂੰ ਵੀ ਜਲਦ ਲੱਭ ਲਿਆ ਜਾਵੇਗਾl
https://www.facebook.com/thekhabarsaar/