ਨਵੀਂ ਦਿੱਲੀ, 6 ਮਾਰਚ 2021 – ਖੇਤੀ ਕਾਨੂੰਨਾਂ ਖਿਲਾਫ ਦਿੱਲੀ ਸਰਹੱਦ ‘ਤੇ 100ਵੇਂ ਦਿਨ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਸ਼ਨੀਵਾਰ ਨੂੰ ਕਿਸਾਨਾਂ ਨੇ ਕੇਐਮਪੀ ਐਕਸਪ੍ਰੈਸਵੇਅ ‘ਤੇ 5 ਘੰਟਿਆਂ ਲਈ ਜਾਮ ਕਰ ਦਿੱਤਾ ਗਿਆ ਹੈ। ਕੇਐਮਪੀ ਐਕਸਪ੍ਰੈਸਵੇਅ’ ਤੇ 5 ਘੰਟੇ ਦੀ ਨਾਕਾਬੰਦੀ ਕਰਨ ਤੋਂ ਇਲਾਵਾ ਕਾਲੇ ਦਿਨ ਵਜੋਂ ਵੀ ਮਨਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕੇਐਮਪੀ ਐਕਸਪ੍ਰੈਸਵੇਅ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਤਕ ਰੋਕਿਆ ਜਾਵੇਗਾ।
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅੰਦੋਲਨ ਦੀ ਹਮਾਇਤ ਕਰਨ ਅਤੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਅਤੇ ਦਫਤਰਾਂ ਵਿੱਚ ਕਾਲੇ ਝੰਡੇ ਲਹਿਰਾਏ ਜਾਣ।