ਦਿੱਲੀ, 20 ਜਨਵਰੀ 2021 – ਕਿਸਾਨਾਂ ਦੀ ਕੇਂਦਰ ਨਾਲ 10ਵੇਨ ਦੌਰ ਦੀ ਮੀਟਿੰਗ ਜਾਰੀ ਹੈ, ਇਸ ਦੌਰਾਨ ਕਿਸਾਨਾਂ ਵੱਲੋਂ ਇੱਕ ਅੱਜ ਨਵਾਂ ਸਲੋਗਨ ਪੇਸ਼ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਮੀਟਿੰਗ ਵਿਚੋਂ ਇਕ ਕਾਗਜ਼ ‘ਤੇ ਲਿਖ ਕੇ ਤਸਵੀਰ ਭੇਜੀ ਗਈ ਹੈ, ਜਿਸ ‘ਤੇ ਲਿਖਿਆ ਹੈ ਕੀ ” ਮੀਟਿੰਗ ਦਾ ਸਥਾਨ ਤੇ ਮੰਤਰੀ ਵੀ ਓਹੀ ਤੇ ਰਾਗ ਵੀ ਓਹੀ, ਇਕ ਹੋਰ ਮੀਟਿੰਗ ਹੋਏਗੀ ?
ਇਹ ਦੇਖ ਕੇ ਲੱਗ ਰਿਹਾ ਹੈ ਕਿ ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗ ‘ਚ ਨਤੀਜਾ ਆਉਣ ਦੀ ਸੰਭਾਵਨਾ ਘੱਟ ਹੀ ਲੱਗ ਰਹੀ ਹੈ। ਪਰ ਫਿਲਹਾਲ ਲੰਚ ਬ੍ਰੇਕ ਚੱਲ ਰਹੀ ਅਤੇ ਮੀਟਿੰਗ ਵੀ ਜਾਰੀ ਹੈ।