ਦਿੱਲੀ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਅਤੇ ਦੇਰੀ ਕਰਨ ਦੇ ਬਾਵਜੂਦ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਸ਼ੁਰੂ ਕੀਤੀ ਗਈ। ਇਸ ਦੌਰਾਨ ਪਹਿਲਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸੇ ਦੌਰਾਨ ਕਿਸਾਨ ਸੰਸਦ ਵਿੱਚ ਪਹਿਲਾ ਮਤਾ ਪਾਸ ਕੀਤਾ ਗਿਆ। ਇਸ ਮਤੇ ਵਿੱਚ ਮੀਡੀਆ ਨੂੰ ਕਿਸਾਨ ਸੰਸਦ ਦੀ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਗਈ। ਜ਼ਿਕਰਯੋਗ ਹੈ ਕਿ ਦਿੱਲ੍ਹੀ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਪੰਜਾਬ ਤੋਂ ਮੀਡੀਆ ਵੱਡੀ ਗਿਣਤੀ ਵਿੱਚ ਜੰਤਰ ਮੰਤਰ ਕਿਸਾਨਾਂ ਦੇ ਨਾਲ ਪਹੁੰਚਿਆ ਹੈ। ਇਸ ਤੋਂ ਪਹਿਲਾਂ ਮੀਡੀਆ ਕਰਮੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ।
ਇਹ ਕਿਸਾਨ ਸੰਸਦ 22 ਜੁਲਾਈ 2021 ਤੋਂ ਲੈ ਇਕ 9 ਅਗਸਤ ਤੱਕ ਚਲਾਈ ਜਾਵੇਗੀ। ਇਸ ਦੌਰਾਨ ਹਰ ਰੋਜ਼ 200 ਕਿਸਾਨ ਜੰਤਰ ਮੰਤਰ ਆਉਣਗੇ ਅਤੇ ਸੰਸਦ ਦੀ ਕਾਰਵਾਈ ਚਲਾਉਣਗੇ। ਇਸ ਕਿਸਾਨ ਸੰਸਦ ਲਈ 6 ਮੈਂਬਰਾਂ ਨੂੰ ਮੁੱਖ ਅਧਿਕਾਰੀ ਬਣਾਇਆ ਗਿਆ ਹੈ। ਜਿੰਨਾ ਵਿੱਚ ਹਨਣ ਮੁਲ੍ਹਾ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਯੋਗੇਂਦਰ ਯਾਦਵ, ਸ਼ਿਵ ਕਾਕਾ ਅਤੇ ਰਮਿੰਦਰ ਪਟਿਆਲਾ ਨੂੰ ਚੁਣਿਆ ਗਿਆ ਹੈ। ਹਨਣ ਮੁਲ੍ਹਾ ਨੂੰ ਅਪੀਕਰ ਬਣਾਇਆ ਗਿਆ ਹੈ ਅਤੇ ਮਨਜੀਤ ਰਾਏ ਨੂੰ ਉਪ ਸਪੀਕਰ ਬਣਾਇਆ ਗਿਆ ਹੈ। ਇਸ ਦੌਰਾਨ ਓਥੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਹੈ।
ਇਥੇ ਪੁਲਿਸ ਅਤੇ ਸਰਕਾਰ ਦੀ ਮਨਸ਼ਾ ਉੱਤੇ ਵੀ ਸ਼ੱਕ ਹੋ ਰਿਹਾ ਹੈ। ਪੁਲਿਸ ਕਰਮੀਆਂ ਕੋਲ ਅੱਥਰੂ ਗੈਸ ਦੇ ਗੋਲੇ, ਵਾਟਰ ਕੈਨਨ ਅਤੇ ਸਰਕਾਰੀ ਕੈਮਰੇ ਲਗਾਏ ਗਏ ਹਨ। 200 ਕਿਸਾਨਾਂ ਦੇ ਇਕੱਠੇ ਉੱਤੇ ਸਰਕਾਰ ਦੀ ਨਜ਼ਰ ਬਣੀ ਹੋਈ ਹੈ। ਇਸ ਦੌਰਾਨ ਕੇਂਦਰ ਦੀ ਵਿਰੋਧੀ ਧਿਰ ਤੋਂ ਕੇਰਲ ਦੇ 20 ਸਾਂਸਦਾਂ ਵੱਲੋਂ ਕਿਸਾਨ ਪਾਰਲੀਮੈਂਟ ਨੂੰ ਸਮਰਥਨ ਦਿੱਤਾ ਗਿਆ ਹੈ ਅਤੇ ਉਹ ਜਲਦ ਹੀ ਕਿਸਾਨਾਂ ਵਿੱਚ ਆ ਕੇ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਘੁੰਮਣ ਘੇਰੀ ਵਿੱਚ ਪਾਈ ਰੱਖਿਆ। ਜਾਣ ਬੁਝਕੇ ਕਿਸਾਨਾਂ ਨੂੰ ਜੰਤਰ ਮੰਤਰ ‘ਤੇ ਦੇਰੀ ਨਾਲ ਪਹੁੰਚਿਆ ਗਿਆ।
ਜ਼ਿਕਰਯੋਗ ਹੈ ਕਿ ਇਹ ਕਿਸਾਨ ਸੰਸਦ ਖੁੱਲ੍ਹੀ ਛੱਤ ਹੇਠ ਹੀ ਸ਼ੁਰੂ ਕੀਤੀ ਗਈ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ