ਨਵੀਂ ਦਿੱਲੀ, 24 ਜਨਵਰੀ 2021 – ਸਿੰਘੂ ਬਾਰਡਰ ਤੇ ਹੋ ਰਹੀ ਜਨ ਸੰਸਦ ‘ਚ ਪੁੱਜੇ ਕਾਂਗਰਸੀ ਐਮ ਪੀ ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰਵਨੀਤ ਸਿੰਘ ਬਿੱਟੂ ਸਿੰਘੂ ਬਾਰਡਰ ‘ਤੇ ਸਥਿਤ ਗੁਰੂ ਤੇਗ ਬਹਾਦਰ ਵਾਰ ਮੈਮੋਰੀਅਲ ਹਾਲ ‘ਚ ਕਿਸਾਨਾਂ ਦੀ ਚੱਲ ਰਹੀ ਜਨ ਸੰਸਦ ‘ਚ ਆਏ ਸਨ। ਇਸ ਦੌਰਾਨ ਕਿਸਾਨਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਅਤੇ ਉਸ ਨਾਲ ਧੱਕਾ ਮੁੱਕੀ ਵੀ ਕੀਤੀ ਅਤੇ ਇਸ ਦੌਰਾਨ ਰੋਹ ‘ਚ ਆਏ ਕਿਸਾਨਾਂ ਨੇ ਬਿੱਟੂ ਦੀ ਗੱਡੀ ਦੀ ਭੰਨਤੋੜ ਵੀ ਕਰ ਦਿੱਤੀ ਅਤੇ ਉਸ ਦੀ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ। ਜਿਸ ਤੋਂ ਬਾਅਦ ਕਿਸਾਨਾਂ ਦਾ ਵਧਦਾ ਹੋਇਆ ਰੋਹ ਦੇਖਦੇ ਹੋਏ ਰਵਨੀਤ ਬਿੱਟੂ ਵਾਪਿਸ ਚਲੇ ਗਏ।
ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਵੀ ਦਿੱਲੀ ‘ਚ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਆਪਣੇ ਸਾਥੀ ਕਾਂਗਰਸੀ ਐਮ ਪੀ ਅਤੇ ਐਮ ਐਲ ਏਜ਼ ਨਾਲ ਧਰਨੇ ‘ਤੇ ਬੈਠੇ ਹੋਏ ਹਨ।