ਲਖੀਮਪੁਰ ਖੀਰੀ ਘਟਨਾ ਵਿੱਚ ਇਨਸਾਫ਼ ਨਾ ਮਿਲਣ ਕਾਰਨ ਕਿਸਾਨਾਂ ਨੇ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਅਤੇ 18 ਅਕਤੂਬਰ ਨੂੰ ਇਹ ਬੰਦੇ ਕਿਸਾਨਾਂ ਲਈ ਸਫ਼ਲ ਵੀ ਰਿਹਾ| ਇਕੱਲੇ ਉੱਤਰ ਭਾਰਤ ਵਿੱਚ ਹੀ 50 ਤੋਂ ਵੱਧ ਰੇਲਾਂ ਇਸ ਬੰਦ ਦੌਰਾਨ ਪ੍ਰਭਾਵਿਤ ਹੋਈਆਂ| ਇਸ ਦੌਰਾਨ ਕਈ ਥਾਵਾਂ ‘ਤੇ ਯਾਤਰੀਆਂ ਨੇ ਕਿਸਾਨਾਂ ਦਾ ਵੀ ਵਿਰੋਧ ਕੀਤਾ ਅਤੇ ਕਈ ਥਾਵਾਂ ‘ਤੇ ਕਿਸਾਨਾਂ de ਹੱਕ ਵਿੱਚ ਆਵਾਜ਼ ਵੀ ਬੁਲੰਦ ਕੀਤੀ ਗਈ| ਕਈ ਥਾਵਾਂ ‘ਤੇ ਲੋਕਾਂ ਵੱਲੋਂ ਰੇਲਵੇ ਟਰੈਕ ‘ਤੇ ਕਿਸਾਨਾਂ ਨਾਲ ਫੋਟੋਆਂ ਵੀ ਖਿੱਚਵਾਈਆਂ ਅਤੇ ਓਹਨਾ ਨੂੰ ਹੌਂਸਲਾ ਵੀ ਦਿੱਤਾ ਗਿਆ|

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਭਾਜਪਾ ਆਗੂ ਅਜੇ ਮਿਸ਼ਰਾ ਨੂੰ ਸਰਕਾਰ ਬਰਖ਼ਾਸਤ ਨਹੀਂ ਕਰਦੀ ਓਨਾ ਚਿਰ ਇਸ ਮਾਮਲੇ ‘ਤੇ ਵਿਰੋਧ ਹੁੰਦਾ ਰਹੇਗਾ| ਲਖੀਮਪੁਰ ਵਿਖੇ ਕਿਸਾਨਾਂ ਸਮੇਤ ਪੱਤਰਕਾਰ ਦੀ ਮੌਤ ਹੋ ਗਈ ਸੀ ਅਤੇ ਇਹ ਹਾਦਸਾ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਕਾਰਨ ਹੋਇਆ ਸੀ| ਆਸ਼ੀਸ਼ ਮਿਸ਼ਰਾ ਨੇ ਆਪਣੀ ਗੱਡੀ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀ ਨਾਲ ਦਰੜ ਦਿੱਤਾ ਸੀ|

ਆਸ਼ੀਸ਼ ਮਿਸ਼ਰਾ ਨੂੰ ਸਜ਼ਾ ਅਤੇ ਅਜੇ ਮਿਸ਼ਰਾ ਨੂੰ ਸਰਕਾਰ ‘ਚੋਂ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਉੱਤਰ ਪ੍ਰਦੇਸ਼ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ| ਇਸੇ ਦੇ ਚਲਦਿਆਂ 18 ਅਕਤੂਬਰ ਨੂੰ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਲਈ ਹੌਕਾ ਦਿੱਤਾ ਸੀ ਅਤੇ ਪੂਰੇ ਦੇਸ਼ ਵਿੱਚ ਇਸਦਾ ਅਸਰ ਨਜ਼ਰ ਆਇਆ|


