ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫ਼ੱਤਣਵਾਲਾ ਦਾ ਦੇਹਾਂਤ

ਸ਼੍ਰੀ ਮੁਕਤਸਰ ਸਾਹਿਬ/ਬਠਿੰਡਾ, 18 ਅਪ੍ਰੈਲ 2021 – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫ਼ੱਤਣਵਾਲਾ ਵਾਸੀ ਸ੍ਰੀ ਮੁਕਤਸਰ ਸਾਹਿਬ ਦਾ ਦੇਹਾਂਤ ਹੋ ਗਿਆ ਹੈ। ਕੁਝ ਦਿਨ ਪਹਿਲਾਂ 9 ਮਈ ਤੋਂ ਬਠਿੰਡਾ ਦੇ ਇੱਕ ਨਿਜੀ ਹਸਪਤਾਲ ‘ਚ ਜੇਰੇ ਇਲਾਜ ਗੁਰਰਾਜ ਸਿੰਘ ਬਰਾੜ ਫ਼ੱਤਣਵਾਲਾ ਨੇ ਅੱਜ ਸਵੇਰੇ ਬਠਿੰਡਾ ਵਿਖੇ ਆਖ਼ਰੀ ਸਾਹ ਲਏ।

ਆਪ ਸਾਬਕਾ ਵਿਧਾਇਕ ਹਰਚੰਦ ਸਿੰਘ ਫ਼ੱਤਣਵਾਲਾ ਦੇ ਸਪੁੱਤਰ ਅਤੇ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਅਤੇ ਸ਼ੂਗਰ ਮਿੱਲ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫ਼ੱਤਣਵਾਲਾ ਦੇ ਪਿਤਾ ਸਨ। ਉਹਨਾਂ ਦੇ ਬੇਟੇ ਅਤੇ ਪੰਜਾਬ ਕਾਂਗਰਸ ਦੇ ਸੀਨੀ ਆਗੂ ਜਗਜੀਤ ਸਿੰਘ ਬਰਾੜ ਹਨੀਂ ਫ਼ੱਤਣਵਾਲਾ ਨੇ ਦੱਸਿਆ ਕਿ ਅੰਤਿਮ ਸਸਕਾਰ ਅੱਜ ਸ਼ਾਮ ਪਿੰਡ ਫ਼ੱਤਣਵਾਲਾ ਵਿਖੇ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਦਮ ਸ੍ਰੀ ਡਾ.ਕੇ.ਕੇ. ਅਗਰਵਾਲ ਦਾ ਕੋਰੋਨਾ ਕਾਰਨ ਦੇਹਾਂਤ

ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼, ਪੜ੍ਹੋ ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ?