ਸੁਲਤਾਨਪੁਰ ਲੋਧੀ ਵਿਖੇ ਸੈਂਕੜੇ ਏਕੜ ਰਕਬੇ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਤਸਵੀਰਾਂ ਵਿੱਚ ਸਾਫ਼ ਨਜ਼ਰ ਆਇਆ ਕਿਵੇਂ ਤੇਜ਼ ਹਵਾਵਾਂ ਨਾਲ ਅੱਗ ਫੈਲਦੀ ਗਈ ਅਤੇ ਨੁਕਸਾਨ ਵਧਦਾ ਗਿਆ| ਜਾਣਕਾਰੀ ਮੁਤਾਬਿਕ ਸੁਲਤਾਨਪੁਰ ਲੋਧੀ ਦੇ ਵਾਟਾ ਵਾਲੀ ਕਲਾਂ ਦੇ ਨਜ਼ਦੀਕ ਚਾਰ ਪੰਜ ਪਿੰਡਾਂ ਦੇ ਖੇਤਾਂ ਵਿੱਚ ਅੱਗ ਫੈਲੀ ਹੈ ਅਤੇ ਸਵੇਰ 11 ਵਜੇ ਤੋਂ ਅੱਗ ਲੱਗੀ ਅਤੇ ਚਾਰ ਘੰਟਿਆਂ ਤੋਂ ਲਗਾਤਾਰ ਅੱਗ ਫੈਲਦੀ ਜਾਂ ਰਹੀ ਹੈ| ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਰਕਬੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਹੋ ਚੁੱਕੀ ਹੈ ਪਰ 70 ਏਕੜ ਦੇ ਕਰੀਬ ਖੜੀ ਝੋਨੇ ਦੀ ਫਸਲ ਦੇ ਸੜਨ ਦਾ ਅਨੁਮਾਨ ਵੀ ਹੈ|
ਤਕਰੀਬਨ ਚਾਰ ਘੰਟੇ ਬਾਅਦ ਵੀ ਅੱਗ ‘ਤੇ ਕਾਬੂ ਪਾਉਣ ਲਈ ਫ਼ਾਇਰ ਬਿਗ੍ਰੇਡ ਨਹੀਂ ਪਹੁੰਚੀ ਤੇ ਨਾ ਹੀ ਕੋਈ ਆਧਿਕਾਰੀ ਪਹੁੰਚਣ ਦੀ ਸੂਚਨਾ ਮਿਲੀ ਹੈ| ਫਿਲਹਾਲ ਲੋਕਾਂ ਵੱਲੋਂ ਅੱਗ ਲੱਗਣ ਦਾ ਕਾਰਨ ਬਿਜਲੀ ਦੀ ਚਿੰਗਾਰੀਆਂ ਦੱਸ ਰਹੇ ਹਨ ਅਤੇ ਉਹਨਾਂ ਮੁਤਾਬਕ ਤੇਜ ਹਵਾਵਾਂ ਕਰਕੇ ਅੱਗ ਅੱਗੇ ਵਧਦੀ ਜਾ ਰਹੀ ਹੈ। ਫਿਲਹਾਲ ਰਾਹਤ ਇਸ ਗੱਲ ਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ| ਲੋਕ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹੇ ਹਨ ਪੂਰਾ ਨੁਕਸਾਨ ਅਜੇ ਅੱਗ ਬੁਝਣ ਤੋਂ ਬਾਅਦ ਅਤੇ ਜਾਂਚ ਕਰਨ ਮਗਰੋਂ ਹੀ ਲੱਗੇਗਾ|