ਭਾਰਤ ਵਿੱਚ Omicron ਵਾਇਰਸ ਨਾਲ ਪੀੜਤ ਵਿਅਕਤੀ ਦੀ ਮੌਤ ਨਾਲ ਇਸ ਇਸ ਵਾਇਰਸ ਦੀ ਦਹਿਸ਼ਤ ਹੋਰ ਵੱਧ ਰਹੀ ਹੈ। ਇੱਕ 52 ਸਾਲ ਦਾ ਵਿਅਕਤੀ ਜੋ ਨਾਇਜੀਰਿਆ ਤੋਂ ਪਰਤਿਆ ਸੀ ਅਤੇ 13 ਸਾਲ ਤੋਂ ਸ਼ੂਗਰ ਦਾ ਮਰੀਜ ਸੀ, ਉਸਦੀ ਮੌਤ ਪੁਣੇ ਸ਼ਹਿਰ ਦੇ ਪਿੰਪੜੀ ਚਿੰਚਵਾੜ ਦੇ ਸਰਕਾਰੀ ਹਸਪਤਾਲ ਵਿੱਚ ਹੋਈ ਹੈ। ਦੱਸਿਆ ਇਹ ਵੀ ਗਿਆ ਹੈ ਕਿ ਉਕਤ ਮਰੀਜ਼ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਸਿਹਤ ਵਿਭਾਗ ਨੇ ਉਕਤ ਵਿਅਕਤੀ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਹੈ। ਭਾਵੇਂ ਕਿ ਉਕਤ ਮਰੀਜ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਪਰ ਉਹ ਕੋਵਿਡ 19 ਦੇ omicron ਰੂਪ ਨਾਲ ਪੀੜਤ ਸੀ।
https://www.facebook.com/thekhabarsaar/