ਦੋਰਾਹਾ, 14 ਮਈ 2021 – ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮਾਨਗੜ੍ਹ ਵਿਖੇ ਪਿੰਡ ਦੇ ਬਿਲਕੁਲ ਨਾਲ ਲੱਗਦੇ ਛੱਪੜ ‘ਚ ਪੰਜ ਬੱਚਿਆਂ ਦੀ ਮੌਤ ਡੁੱਬਣ ਕਾਰਨ ਮੌਤ ਹੋ ਗਈ। ਅਸਲ ‘ਚ ਛੱਪੜ ਕੋਲ ਪਿੱਪਲ ਹੇਠਾਂ ਪਰਵਾਸੀ ਮਜ਼ਦੂਰਾਂ ਦੇ ਬਚੇ ਖੇਡ ਰਹੇ ਸੀ ਅਤੇ ਬੱਚਿਆਂ ਵਿੱਚੋਂ ਬਚਾ ਇਕ ਛੱਪੜ ਵਿਚ ਜਾ ਵੜਿਆ। ਜਦੋਂ ਉਹ ਬੱਚਾ ਛੱਪੜ ‘ ਚ ਖੜ੍ਹੇ ਪਾਣੀ ਅੰਦਰ ਡੁੱਬਣ ਲੱਗਾ ਤਾਂ ਨਾਲ ਦੇ ਬੱਚੇ ਉਸ ਨੂੰ ਬਚਾਉਣ ਖਾਤਰ 4 ਹੋਰ ਬਚੇ ਛੱਪੜ ‘ਚ ਵੜ ਗਏ, ਪਰ ਪੰਜੇ ਬੱਚੇ ਪਾਣੀ ਵਿੱਚ ਡੁੱਬ ਗਏ।
ਜਦੋਂ ਇਹ ਗੱਲ ਪਿੰਡ ਵਿਚ ਫੈਲੀ ਤਾਂ ਬੱਚਿਆਂ ਨੂੰ ਬਚਾਉਣ ਲਈ ਪਿੰਡ ਦੇ ਲੋਕ ਅਤੇ ਕੁਝ ਪਰਵਾਸੀ ਮਜ਼ਦੂਰ ਉੱਥੇ ਬੱਚਿਆਂ ਨੂੰ ਬਚਾਉਣ ਪਹੁੰਚ ਗਏ। ਛੱਪੜ ਦੇ ਪਾਣੀ ਵਿੱਚ ਭਾਲ ਕਰਨ ਉਪਰੰਤ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਜਿਨ੍ਹਾਂ ਦੀ ਉਮਰ 4 ਸਾਲ 6 ਸਾਲ 10 ਸਾਲ ਹੈ । ਬਾਕੀ ਦੋ ਬੱਚਿਆਂ ਦੀ ਅਜੇ ਭਾਲ ਜਾਰੀ ਹੈ । ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਇਕ ਪਰਵਾਸੀ ਮਜ਼ਦੂਰ ਵੀ ਪਾਣੀ ਵਿਚ ਜਾ ਵੜਿਆ ਤੇ ਉਹ ਵੀ ਡੁੱਬ ਗਿਆ ਜਿਸ ਨਾਲ ਉਸ ਦੀ ਵੀ ਮੌਤ ਹੋ ਗਈ ।
![](https://thekhabarsaar.com/wp-content/uploads/2022/09/future-maker-3.jpeg)
![](https://thekhabarsaar.com/wp-content/uploads/2020/12/future-maker-3.jpeg)