ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਇਕੱਠੇ ਹੋਏ ਲੋਕ, ਬਣਾਈ ਨਵੀਂ ਫੈਡਰੇਸ਼ਨ

ਲੋਕ ਕਲਾਵਾਂ ਨਾਲ ਜੁੜੀਆਂ ਪੰਜਾਬ ਤੇ ਚੰਡੀਗੜ ਦੀਆਂ ਸੰਸਥਾਵਾਂ ਚੰਡੀਗੜ੍ਹ ਵਿਖੇ ਇਕੱਠੀਆਂ ਹੋਈਆਂ। ਜਿਸ ਵਿਚ ਸਾਰੀਆਂ ਸੰਸਥਾਵਾਂ ਨੇ ਆਪਸੀ ਤਾਲਮੇਲ ਨਾਲ ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਤੇ ਪਸਾਰ ਲਈ ਫੈਡਰੇਸ਼ਨ ਦਾ ਗੱਠਨ ਕੀਤਾ। ਜਿਸ ਦਾ ਨਾਮ ਫੌਕਲੋਰ ਫਰੈਟਰਨੀਟੀ ਫੈਡਰੇਸ਼ਨ ਰੱਖਿਆ ਗਿਆ ਹੈ। ਇਸ ਦੇ ਕੰਮਕਾਜ ਲਈ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ। ਇਸ ਸਾਰੀ ਕਮੇਟੀ ਦੀ ਸ਼ੁਰੂਆਤ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੁੱਟੇ ਲਗਾ ਕੇ ਕੀਤੀ ਗਈ। ਕੋਆਰਡੀਨੇਟਰ ਹਰਿੰਦਰ ਪਾਲ ਸਿੰਘ ਨੇ ਦਸਿਆ ਕਿ ਇਸ ਲਈ ਕਾਰਜਕਾਰਨੀ ਕਮੇਟੀ ਤਿਆਰ ਕੀਤੀ ਗਈ ਹੈ। ਬਣਾਈ ਗਈ ਕਮੇਟੀ ਇਸ ਪ੍ਰਕਾਰ ਬਣੀ।

ਸਾਲਸੀ ਕਮੇਟੀ- ਪ੍ਰੀਤਮ ਸਿੰਘ ਰੁਪਾਲ, ਬਲਕਾਰ ਸਿੰਘ ਸਿੱਧੂ, ਡਾ: ਨਰਿੰਦਰ ਸਿੰਘ ਨਿੰਦੀ, ਨਰਿੰਦਰ ਪਾਲ ਸਿੰਘ ਨੀਨਾ, ਹਰਜੀਤ ਸਿੰਘ ਮਸੂਤਾ,ਕਾਰਜਕਾਰੀ ਕਮੇਟੀ- ਦਵਿੰਦਰ ਸਿੰਘ ਜੁਗਨੀ-ਪ੍ਰਧਾਨ, ਆਤਮਜੀਤ ਸਿੰਘ-ਸੀਨੀਅਰ ਮੀਤ ਪ੍ਰਧਾਨ, ਡਾ.ਜਸਵੀਰ ਕੌਰ ਅਤੇ ਅਮੋਲਕ ਸਿੰਘ-ਮੀਤ ਪ੍ਰਧਾਨ, ਸਵਰਨ ਸਿੰਘ-ਜਨਰਲ ਸਕੱਤਰ, ਅਜੀਤ ਸਿੰਘ-ਸਕੱਤਰ, ਹਰਦੀਪ ਸਿੰਘ-ਸੰਯੁਕਤ ਸਕੱਤਰ, ਮਨਿੰਦਰ ਪਾਲ ਸਿੰਘ-ਖਜਾਨਚੀ, ਕਾਰਜਕਾਰੀ ਮੈਂਬਰ- ਕਰਮਜੀਤ ਕੌਰ, ਪ੍ਰਵੇਸ ਕੁਮਾਰ, ਸਰਬੰਸਪ੍ਰੀਤ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਅਰਵਿੰਦਰਜੀਤ ਕੌਰ, ਸੁਖਬੀਰ ਪਾਲ ਕੌਰ, ਮਨਪ੍ਰੀਤ ਕੌਰ, ਬਲਬੀਰ ਚੰਦ ਸਲਾਹਕਾਰ- ਪਿ੍ਰਤਪਾਲ ਸਿੰਘ ਪੀਟਰ, ਮਲਕੀਅਤ ਕੌਰ ਡੌਲੀ, ਤਰਸੇਮ ਚੰਦ, ਕਮਲ ਸਰਮਾ, ਰੁਪਿੰਦਰ ਪਾਲ ਚੁਣੇ ਗਏ। ਸਾਰਿਆਂ ਵਲੋਂ ਸੱਭਿਆਚਾਰ ਲਈ ਬਿਨਾ ਕਿਸੇ ਮੱਤਭੇਦ ਤੇ ਲਾਲਚ ਦੇ ਕੰਮ ਕਰਨ ਲਈ ਅਹਿਦ ਲਿਆ ਗਿਆ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਹੱਥੇ ਚੜ੍ਹੇ 2 ਅੱਤਵਾਦੀ, UK ਨਾਲ ਦੱਸਿਆ ਸਬੰਧ, ਜ਼ਖੀਰਾ ਕੀਤਾ ਬਰਾਮਦ

ਪੰਜਾਬ ਤੋਂ ਛੋਟੀ ਦੇ ਵਿਦਵਾਨਾਂ ਨੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਕੀਤੀ ਮੁਲਾਕਾਤ, ਸੁਣੋ ਕੀ ਚੁੱਕੇ ਮੁੱਦੇ