ਕੈਨੇਡਾ ‘ਚ ਹੁਣ ਵਿਦੇਸ਼ੀ ਨਹੀਂ ਖ਼ਰੀਦ ਸਕਣਗੇ ਘਰ, ਸਰਕਾਰ ਨੇ ਲਿਆ ਅਹਿਮ ਫੈਸਲਾ

ਨਵੀਂ ਦਿੱਲੀ, 7 ਅਪ੍ਰੈਲ 2022 – ਕੈਨੇਡਾ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ, ਜਿਸ ਤਹਿਤ ਹੁਣ ਵਿਦੇਸ਼ੀ ਕੈਨੇਡਾ ‘ਚ ਆਪਣਾ ਘਰ ਨਹੀਂ ਖਰੀਦ ਸਕਣਗੇ। ਕੈਨੇਡਾ ਸਰਕਾਰ ਨੇ ਆਪਣੇ ਬਜਟ ਵਿੱਚ ਅਹਿਮ ਫੈਸਲਾ ਲੈਂਦਿਆਂ ਵਿਦੇਸ਼ੀਆਂ ‘ਤੇ ਕੈਨੇਡਾ ਵਿੱਚ ਰਿਹਾਇਸ਼ੀ ਘਰ ਖ੍ਰੀਦੇ ਜਾਣ ‘ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਕਨੇਡਾ ਵਿੱਚ ਲਗਾਤਾਰ ਮਹਿੰਗੀ ਹੁੰਦੀ ਹਾਊਸਿੰਗ ਮਾਰਕੀਟ ਨੂੰ ਠੱਲ ਪਾਈ ਜਾ ਸਕੇ ਤਾਂ ਜੋ ਕੈਨੇਡਾ ਦੇ ਵਸਨੀਕਾਂ ਲਈ ਆਪਣਾ ਘਰ ਖ੍ਰੀਦਣਾ ਆਸਾਨ ਰਹੇ।

ਪਰ ਤੁਹਾਨੂੰ ਇੱਥੇ ਇਹ ਦੱਸ ਦਈਏ ਕੇ ਕੈਨੇਡਾ ਸਰਕਾਰ ਦਾ ਇਹ ਫੈਸਲਾ ਆਉਂਦੇ ਅਗਲੇ 2 ਸਾਲ ਅਮਲ ਵਿੱਚ ਰਹੇਗਾ। ਇਨ੍ਹਾਂ ਹੀ ਨਹੀਂ ਸਰਕਾਰ ਵਲੋਂ 40 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਪਹਿਲਾ ਘਰ ਖ੍ਰੀਦਣ ਮੌਕੇ ਰਾਹਤ ਦੇਣ ਦਾ ਫੈਸਲਾ ਲਿਆ ਗਿਆ ਹੈ ਤੇ ਟੈਕਸ ਫਰੀ ਫਰਸਟ ਹੋਮ ਸੇਵਿੰਗ ਅਕਾਉਂਟ ਰਾਂਹੀ $40,000 ਤੱਕ ਦੀ ਬਚਤ ਕੀਤੀ ਜਾ ਸਕੇਗੀ। ਸਰਕਾਰ ਵਲੋਂ ਆਉਂਦੇ 5 ਸਾਲਾਂ ਵਿੱਚ ਹਾਊਸਿੰਗ ਪੈਕੇਜ ਤਹਿਤ $10 ਬਿਲੀਅਨ ਖਰਚੇ ਜਾਣ ਦਾ ਵਿਚਾਰ ਹੈ। ਇਸਤੋਂ ਇਲਾਵਾ ਅਗਲੇ ਹਫ਼ਤੇ ਅੱਧਾ ਪ੍ਰਤਿਸ਼ਤ ਵਿਆਜ ਦਰਾਂ ਵੀ ਵੱਧ ਸੱਕਦੀਆ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੰਗਲਾਤ ਮਹਿਕਮੇ ਦੇ 4 ਕਰਮਚਾਰੀਆਂ ਦੀ ਬਦਲੀ, ਦੇਖੋ ਲਿਸਟ

ਮੁੱਖ ਅਧਿਆਪਕ ‘ਤੇ ਲੱਗੇ ਲੇਡੀ ਅਧਿਆਪਕ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼, ਲਿਖਤੀ ਜਵਾਬ ਮੰਗਿਆ, ਨਹੀਂ ਹੋਵੇਗਾ ਬਰਖ਼ਾਸਤ