ਗਾਂਧੀ ਭੈਣ-ਭਰਾ ਨੇ ਕੀਤਾ ਟਵੀਟ, ਮੋਦੀ ਜੀ, ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ ? ਹੁਣ ਸਾਨੂੰ ਵੀ ਗ੍ਰਿਫ਼ਤਾਰ ਕਰੋ

ਨਵੀਂ ਦਿੱਲੀ, 16 ਮਈ 2021 – ਭਾਰਤ ਦੇ ਪੀ ਐਮ ਮੋਦੀ ਦੀ ਆਲੋਚਨਾ ਕਰਨ ਵਾਲੇ ਪੋਸਟਰ ਚਿਪਕਾਉਣ ਲਈ ਦਿੱਲੀ ਪੁਲਿਸ ਨੇ 25 ਐਫਆਈਆਰ ਦਰਜ ਕਰਕੇ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੋਸਟਰ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲਗਾਏ ਗਏ। ਇਸ ‘ਚ ਲਿਖਿਆ ਸੀ, “ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ?”

12 ਮਈ ਨੂੰ ਪੁਲਿਸ ਨੂੰ ਇਹ ਪੋਸਟਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਲਾਏ ਜਾਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। 13 ਮਈ ਤੱਕ ਸਾਰੇ ਪੋਸਟਰ ਹਟਾ ਦਿੱਤੇ ਗਏ। ਜਿਨ੍ਹਾਂ ਵਿਚੋਂ ਕੁਝ ਨੂੰ ਜ਼ਮਾਨਤ ਦੇ ਦਿੱਤੀ ਗਈ।

ਜਿਸ ਤੋਂ ਬਾਅਦ ਇਸ ‘ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਉਹੀ ਪੋਸਟਰ ਸ਼ੇਅਰ ਕੀਤੇ ਹਨ ਤੇ ਜਿਸ ਤੋਂ ਬਾਅਦ ਇਹ ਵਿਵਾਦ ਗਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ, ਰਾਹੁਲ ਗਾਂਧੀ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਹੁਣ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਿਜੀਟਲੀ ਤੌਰ ’ਤੇ ਸਮਰੱਥ ਬਣੇ ਪੰਜਾਬ ਦੇ ਕਿਸਾਨ, ਡਿਜੀਲਾਕਰ `ਤੇ ਉਪਲਬਧ ਜੇ-ਫਾਰਮ ਨੂੰ ਯੋਗ ਦਸਤਾਵੇਜ਼ ਮੰਨਿਆ ਜਾਵੇਗਾ

ਕੈਪਟਨ ਵੱਲੋਂ ਪਿੰਡਾਂ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪੇਂਡੂ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ