ਬੁਧਵਾਰ ਦੀ ਸਵੇਰ ਪੰਜਾਬ ਵਿੱਚ ਮੁੜ ਤੋਂ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਅਤੇ ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਬਠਿੰਡਾ ਤੋਂ ਵੱਡੇ ਗੈਂਗਸਟਰ ਕੁਲਬੀਰ ਨਰੂਆਣਾ ਦਾ ਓਸੇ ਦੇ ਦੋਸਤ ਨੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਕੁਲਬੀਰ ਨਰੂਆਣਾ ਦਾ ਕਤਲ ਕਰਨ ਵਾਲਾ ਸ਼ਖਸ ਗੈਂਗਸਟਰ ਮੰਨਾ, ਗੈਂਗਸਟਰ ਕੁਲਬੀਰ ਦਾ ਹੀ ਦੋਸਤ ਅਤੇ ਕਈ ਸਾਲ ਤੱਕ ਗੰਨਮੈਨ ਵੀ ਰਹਿ ਚੁੱਕਿਆ। ਗੈਂਗਸਟਰ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਅਤੇ ਕੁਲਬੀਰ ਦਾ ਕਤਲ ਕਰਕੇ ਭੱਜਣ ਵੇਲੇ ਕੁਲਬੀਰ ਨਰੂਆਣਾ ਦੇ ਸਾਥੀ ਚਮਕੌਰ ਸਿੰਘ ਉੱਤੇ ਵੀ ਗੱਡੀ ਚੜਾ ਦਿੱਤੀ ਜਿਸ ਨਾਲ ਉਸਦੀ ਵੀ ਮੌਤ ਹੋ ਗਈ।
ਗੈਂਗਸਟਰ ਮੰਨਾ ਸਵੇਰੇ 7:30 ਵਜੇ ਗੈਂਗਸਟਰ ਕੁਲਬੀਰ ਨਰੂਆਣਾ ਦੇ ਘਰ ਆਇਆ ਅਤੇ ਚਾਹ ਪੀਤੀ। ਚਾਹ ਪੀ ਕੇ ਜਦੋਂ ਮੰਨਾ ਵਾਪਿਸ ਜਾਨ ਲੱਗਿਆ ਤਾਂ ਓਸੇ ਵੇਲੇ ਮੰਨਾ ਨੇ ਕੁਲਬੀਰ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ 7 ਤੋਂ 8 ਰੌਂਦ ਫਾਇਰ ਕੀਤੇ ਗਏ। ਘਟਨਾ ਦੀ ਜਾਣਕਰੀ ਮਿਲੀ ਤਾਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪਿੰਡ ਬਾਦਲ ਦੇ ਨਜ਼ਦੀਕ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਨਪ੍ਰੀਤ ਮੰਨਾ ਨੂੰ ਇਲਾਜ ਲਈ ਹਸਪਤਾਲ ਲਿਆਉਂਦਾ ਗਿਆ ਹੈ। ਗੈਂਗਵਾਰ ਦੌਰਾਨ ਕ੍ਰੋਸ ਫਾਇਰ ਵੀ ਹੋਇਆ। ਮਨਪ੍ਰੀਤ ਮੰਨਾ ਵੀ ਜ਼ਖਮੀ ਹੋਇਆ।
ਪੱਤਰਕਾਰਾਂ ਨੇ ਜਦੋਂ ਪੁਲਿਸ ਨੂੰ ਸੁਰੱਖਿਆ ਬਾਰੇ ਪੁੱਛਿਆ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੂਰੀ ਸੁਰੱਖਿਆ ਦਾ ਇੰਤਜਾਮ ਕੀਤਾ ਗਿਆ ਹੈ। ਕਿਉਂਕਿ ਸ਼ੱਕ ਜਤਾਇਆ ਜਾ ਰਿਹਾ ਹੈ ਕੁਲਬੀਰ ਦੇ ਕਤਲ ਦਾ ਬਦਲਾ ਲੈਣ ਲਈ ਮੰਨਾ ਉੱਤੇ ਵੀ ਹਮਲਾ ਹੋ ਸਕਦਾ ਹੈ। ਪੁਲਿਸ ਮੁਤਾਬਕ ਮੰਨਾ ਅਤੇ ਕੁਲਬੀਰ ਵਿਚਾਲੇ ਲੰਮੇ ਸਮੇਂ ਤੋਂ ਵਿਵਾਦ ਸੀ ਅਤੇ ਇਹ ਦੋਵੇਂ ਕੱਲ ਵੀ ਮਿਲੇ ਸਨ। ਮਾਮਲਾ ਸੁਲਝਾਉਣ ਦੀ ਕੋਸ਼ਿਸ ਚੱਲ ਰਹੀ ਸੀ ਪਰ ਮੰਨਾ ਨੇ ਕੁਲਬੀਰ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਕੁਲਬੀਰ ਦੇ ਖ਼ਿਲਾਫ 13 ਤੋਂ 14 ਮਾਮਲੇ ਦਰਜ ਸਨ। ਫਿਲਹਾਲ ਮੰਨਾ ਦਾ ਇਲਾਜ ਚੱਲ ਰਿਹਾ ਹੈ, ਮੰਨਾ ਦੀ ਲੱਤ ਵਿੱਚ ਗੋਲੀ ਲੱਗੀ ਸੀ।
ਬਠਿੰਡਾ ਦਾ ਸਿਵਲ ਹਸਪਤਾਲ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ। ਪੁਲਿਸ ਨੇ ਮੰਨਾ ਦੀ ਜਾਨ ਬਚਾਉਣ ਲਈ ਪੂਰੀ ਤਰ੍ਹਾਂ ਹਸਪਤਾਲ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਹੋਇਆ ਹੈ। ਪੁਲਿਸ ਨੇ ਇਸ ਦੌਰਾਨ ਹਮਲੇ ਲਈ ਵਰਤੇ ਗਏ ਹਥਿਆਰ ਵੀ ਜਬਤ ਕਰ ਲਏ ਗਏ ਹਨ। ਗੈਂਗਸਟਰ ਮੰਨਾ ਇੱਕ ਪੁਲਿਸ ਮੁਲਾਜ਼ਮ ਨੂੰ ਤਲਵੰਡੀ ਸਾਬੋ ਰੋਡ ਉੱਤੇ ਪਿੰਡ ਬਾਦਲ ਦੇ ਨਜ਼ਦੀਕ ਜ਼ਖਮੀ ਹਾਲਤ ਵਿੱਚ ਮਿਲਿਆ ਸੀ ਜਿਸ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਮਿਲੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ