19 ਸਾਲ ਦੀ ਧੀ ਨੇ ਕੈਨੇਡਾ ਜਾਣ ਦਾ ਸੁਪਨਾ ਦੇਖਿਆ ਤਾਂ ਮਾਪਿਆਂ ਨੇ ਵੀ ਪੈਰ ਪਿੱਛੇ ਨਾ ਖਿੱਚੇ, ਫੀਸ ਵੀ ਭਰੀ ਗਈ ਤੇ ਜਿਆਦਤਰ ਕਾਗਜ਼ੀ ਕਾਰਵਾਈ ਵੀ ਮੁਕੰਮਲ ਹੋ ਗਈ, ਬਸ ਤਿਆਰੀ ਸੀ ਤਾਂ ਜਹਾਜ਼ ਚੜਨ ਦੀ ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀl ਆਪਣੀ ਸਹੇਲੀ ਨਾਲ ਸਮਰਾਲਾ ਵਿਖੇ ਕੋਰਸ ਦੀ ਕਲਾਸ ਲਗਾਉਣ ਜਾ ਰਹੀ ਅਮਨ ਦਾ ਪੰਜਾਬ ਰੋਡਵੇਜ਼ ਬੱਸ ਨਾਲ ਹਾਦਸਾ ਵਾਪਰ ਗਿਆ ਅਤੇ ਹਾਦਸਾ ਐਨਾ ਜਬਰਦਸਤ ਸੀ ਕਿ ਇੱਕ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈl ਜਿਸ ਬੱਚੀ ਨੂੰ ਮਾਪਿਆਂ ਨੇ ਕੈਨੇਡਾ ਦਾ ਜਹਾਜ਼ ਚੜਾਉਣਾ ਸੀ, ਸੁਪਨੇ ਪੂਰੇ ਕਰਨੇ ਸੀ ਪਰ ਓਸੇ ਬੱਚੀ ਦਾ ਅੰਤਿਮ ਸਸਕਾਰ ਕਰਨਾ ਪਿਆl
ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਹੈ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਕਿਉਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਸੜਕ ਪੁੱਟੀ ਹੋਈ ਹੈ ਅਤੇ ਦੂਜਾ ਬੱਸਾਂ ਤੇਜ਼ ਰਫ਼ਤਾਰ ਆਉਂਦੀਆਂ ਹਨ ਅਤੇ ਤੀਸਰਾ ਅੱਧਾ ਰਸਤਾ ਬੰਦ ਹੈl ਇਸ ਸਭ ਨੂੰ ਕਾਫ਼ੀ ਸਮਾਂ ਹੋ ਗਿਆ ਪਰ ਸੜਕ ਹਜੇ ਤੱਕ ਦਰੁਸਤ ਨਹੀਂ ਕੀਤੀ ਗਈ ਅਤੇ ਹਾਦਸੇ ਵੱਧ ਰਹੇ ਹਨl ਸਰਕਾਰੀ ਬੱਸਾਂ ਹੋਣ ਜਾਂ ਫ਼ਿਰ ਨਿੱਜੀ ਟਰਾਂਸਪੋਰਟਰ ਹਰ ਇੱਕ ਬੱਸ ਵਾਲਾ ਸਵਾਰੀਆਂ ਚੁੱਕਣ ਲਈ ਤੇਜ਼ੀ ਦਿਖਾਉਂਦੇ ਹਨ ਅਤੇ ਰਸਤੇ ਖਰਾਬ ਹੋਣ ਕਾਰਨ ਕੰਟਰੋਲ ਗਵਾ ਲੈਂਦੇ ਹਨ ਅਤੇ ਹਾਦਸੇ ਵਪਾਰਦੇ ਹਨl
https://www.facebook.com/thekhabarsaar/