ਸਿੱਖ ਧਰਮ ਦੇ ਤੀਸਰੇ ਗੁਰੂ ਸਾਹਿਬ ਦੀ ਤੁਲਨਾ ਨਕੋਦਰ ਡੇਰੇ ਦੇ ਸੰਚਾਲਕ ਨਾਲ ਕਰਨ ਉੱਤੇ ਗੁਰਦਾਸ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾ ਲਗਾਈਆਂ ਗਈਆਂ। ਇਸ ਤੋਂ ਬਾਅਦ ਗੁਰਦਾਸ ਮਾਨ ਨੇ ਜਲੰਧਰ ਸੈਸ਼ਨ ਕੋਰਟ ਵਿੱਚ ਅਗਾਊਂ ਜਮਾਨਤ ਦੀ ਅਰਜੀ ਦਾਖਲ ਕੀਤੀ ਸੀ। ਜਲੰਧਰ ਸੈਸ਼ਨ ਕੋਰਟ ਵੱਲੋਂ ਗੁਰਦਾਸ ਮਾਨ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਹੈ ਅਤੇ ਹੁਣ ਗੁਰਦਾਸ ਮਾਨ ਦੇ ਵਕੀਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ ਨੂੰ ਜਾਣ ਦੀ ਗੱਲ ਆਖੀ ਹੈ।
ਗੁਰੂ ਅਮਰਦਾਸ ਜੀ ਬਾਰੇ ਕੀਤੀ ਗਈ ਤਕਰੀਰ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਸੀ। ਹਾਲਾਂਕਿ ਗੁਰਦਾਸ ਮਾਨ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਮਾਮਲੇ ਤੋਂ ਪੱਲਾ ਚਾੜਨ ਦੀ ਕੋਸ਼ਿਸ਼ ਕੀਤੀ ਅਤੇ ਮੁਆਫ਼ੀ ਮੰਗੀ। ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਗੁਰਦਾਸ ਮਾਨ ਨੂੰ ਮੁਆਫ਼ੀ ਸੰਗਤ ਦੇ ਵਿੱਚ ਆ ਕੇ ਮੰਗਣੀ ਪਵੇਗੀ ਪਰ ਉਹ ਸਾਹਮਣੇ ਨਾ ਆਏ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ