ਭਾਰਤੀ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ‘ਭੱਜੀ’ ਨੇ ਟਵੀਟ ਕਰਕੇ ਜਾਣਕਰੀ ਦਿੱਤੀ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ। ਉਹਨਾਂ ਨੇ ਲਿਖਿਆ ਹੈ ਕਿ, ‘ਹਰ ਚੰਗੀ ਚੀਜ਼ ਦਾ ਅੰਤ ਹੁੰਦਾ ਹੈ ਅਤੇ ਮੇਰਾ ਕ੍ਰਿਕਟ ਦਾ 23 ਸਾਲ ਦਾ ਕਰੀਅਰ ਵੀ ਅੱਜ ਇਥੇ ਖਤਮ ਹੋ ਰਿਹਾ ਹੈ। ਜਿੰਨਾ ਨੇ ਪਿਆਰ ਦਿੱਤਾ, ਸਾਥ ਦਿੱਤਾ ਜਾਂ ਛੱਡੇ ਗਏ, ਸਭ ਦਾ ਧੰਨਵਾਦ।’ ਉਮੀਦ ਹੈ ਅੱਗੇ ਦਾ ਸਮਾਂ ਹੋਰ ਵਧੀਆ ਆਵੇਗਾ ਅਤੇ ਜ਼ਿੰਦਗੀ ਖੁਸ਼ਗੁਆਰ ਰਹੇਗੀ।
ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈ ਕੇ ਆਪਣੇ ਕੁਝ ਖ਼ਾਸ ਪੱਲ ਵੀ ਯਾਦ ਕੀਤੇ। ਉਹਨਾਂ ਨੇ ਆਪਣੇ ਪਰਿਵਾਰ ਅਤੇ ਕ੍ਰਿਕਟ ਦੇ ਨਾਮ ‘ਤੇ ਭਾਵੁਕ ਸੁਨੇਹਾ ਦਿੱਤਾ ਅਤੇ ਕਿਹਾ ਕਿ ਅੱਗੇ ਜੇਕਰ ਭਾਰਤੀ ਕ੍ਰਿਕਟ ਨੂੰ ਮੇਰੀ ਕੀਤੇ ਜ਼ਰੂਰਤ ਲੱਗੇ ਤਾਂ ਉਹ ਹਮੇਸ਼ਾਂ ਅੱਗੇ ਆਉਣ ਲਈ ਤਿਆਰ ਰਹਿਣਗੇ। ਫਿਲਹਾਲ ਉਹ ਆਪਣੀ ਜ਼ਿੰਦਗੀ ਦੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿਚ ਕਪ੍ਰਿਵਾਰ ਨੂੰ ਉਹ ਸਮਾਨ ਦੇਣਗੇ ਜੋ ਪਹਿਲਾਂ ਨਹੀਂ ਵੀ ਦੇ ਸਕੇ।
https://www.facebook.com/thekhabarsaar/