2022 ਦੀਆਂ ਚੋਣਾਂ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਾ ਜ਼ੋਰ ਲਗਾਉਂਦਿਆਂ ਸੁਖਬੀਰ ਬਾਦਲ ਨੇ ਨਵਾਂ ਐਲਾਨ ਕੀਤਾ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਦਿਆਂ ਹੀ 2 ਉੱਪ ਮੁੱਖ-ਮੰਤਰੀ ਬਣਾਏ ਜਾਣਗੇ। ਇੱਕ ਹਿੰਦੂ ਅਤੇ ਦੂਜਾ ਦਲਿਤ ਚਿਹਰਾ ਹੋਵੇਗਾ ਉੱਪ ਮੁੱਖ-ਮੰਤਰੀ ਦਾ। ਸੁਖਬੀਰ ਬਾਦਲ ਨੇ ਇਸ ਬਾਬਤ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਰੀ ਦਿੱਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਧਰਮ ਨੂੰ ਨਾਲ ਲੈ ਕੇ ਚਲੇਗਾ ਅਤੇ ਕਿਸਾਨਾਂ ਦੀ ਹਮਿੱਤ ਪਹਿਲਾਂ ਵੀ ਸੀ ਅਤੇ ਹੁਣ ਵੀ ਹਮਾਇਤ ਪੂਰੀ ਰੱਖਾਂਗੇ। ਕਾਂਗਰਸ ‘ਤੇ ਵੀ ਸੁਖਬੀਰ ਬਾਦਲ ਨੇ ਤਿੱਖੇ ਵਾਰ ਕੀਤੇ ਅਤੇ ਕਿਹਾ ਸ਼੍ਰੋਮਣੀ ਅਕਾਲੀ ਦਲ ਜੋ ਐਲਾਨ ਕਰਦਾ ਓਸੇ ‘ਤੇ ਕਾਂਗਰਸ ਕੰਮ ਕਰਦੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ