ਹੁਸ਼ਿਆਰਪੁਰ, 5 ਮਾਰਚ 2022 – ਯੂਕਰੇਨ ਦੀ ਲਬੀਬ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੀ ਸੁਨੰਧਾ ਰਾਣਾ ਦੀ ਘਰ ਵਾਪਸੀ ਹੋਈ ਹੈ। ਉਹ ਹੁਣ ਵੀ ਰੂਸ-ਯੂਕਰੇਨ ਜੰਗ ਨੂੰ ਯਾਦ ਕਰਕੇ ਡਰ ਜਾਂਦੀ ਹੈ। ਸੁਨੰਧਾ ਨੇ ਦੱਸਿਆ ਕੇ ਅਜੇ ਵੀ ਯੂਕਰੇਨ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀ ਫਸੇ ਹੋਏ ਹਨ ਆਏ ਸਰਕਾਰ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ। ਉਸ ਨੇ ਦੱਸਿਆ ਕੇ ਖਰਕਿਵ ਵਰਗੇ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਉਨ੍ਹਾਂ ਦੀ ਕਿਸਮਤ ਚੰਗੀ ਹੈ ਕਿ ਉਹ ਖਰਕਿਵ ਤੋਂ ਦੂਰ ਲਬੀਬ ਸ਼ਹਿਰ ਵਿੱਚ ਸਨ, ਇੱਥੇ ਹਾਲਤ ਆਮ ਵਾਂਗ ਹਨ, ਜਿਸ ਕਾਰਨ ਉਹ ਆਪਣੇ ਘਰ ਭਾਰਤੀ ਅੰਬੈਸੀ ਦੀ ਮਦਦ ਨਾਲ ਪਹੁੰਚੇ ਹਨ।
ਸੁਨੰਧਾ ਦੀ ਮਾਂ ਸੁਨੀਤਾ ਰਾਣਾ ਅਨੁਸਾਰ ਖੁਸ਼ ਹੈ ਕਿ ਉਸ ਦੀ ਧੀ ਘਰ ਪਰਤ ਆਈ ਹੈ, ਉਥੇ ਹੀ ਸੁਨੰਧਾ ਦੇ ਪਿਤਾ ਅਸ਼ਵਨੀ ਰਾਣਾ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਚੰਗੀ ਨੀਤੀ ਕਾਰਨ ਬੱਚੇ ਘਰ ਪਰਤਣ ਦੇ ਸਮਰੱਥ ਹੋਏ ਹਨ, ਜੋ ਅਜੇ ਤੱਕ ਜੰਗ ਵਿੱਚ ਫਸੇ ਹੋਏ ਹਨ, ਸਰਕਾਰ ਜਲਦੀ ਹੀ ਉਨ੍ਹਾਂ ਨੂੰ ਵੀ ਭਾਰਤ ਵਾਪਸ ਲੈ ਕੇ ਆਵੇਗੀ।