ਨਵੀਂ ਦਿੱਲੀ, 17 ਮਾਰਚ 2021 : ਰਾਜ ਸਭਾ ‘ਚ ਮੰਗਲਵਾਰ ਗਰਭ ਨਾਲ ਸਬੰਧਤ ਬਿੱਲ ਪਾਸ ਕਰ ਦਿੱਤਾ ਹੈ। ਰਾਜ ਸਭਾ ਨੇ ਮੰਗਲਵਾਰ ਨੂੰ ਮਹਿਲਾਵਾਂ ਲਈ ਅਬੋਰਸ਼ਨ ਦੀ ਕਾਨੂੰਨੀ ਹੱਦ 20 ਤੋਂ ਵਧਾ ਕੇ 24 ਹਫਤੇ ਕਰ ਦਿੱਤੀ ਹੈ। ਇਹ ਵਿਵਸਥਾ ਮਨੁੱਖੀ ਤੇ ਸਮਾਜਿਕ ਆਧਾਰ ’ਤੇ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਬਿੱਲ ‘ਤੇ ਚਰਚਾ ਦੌਰਾਨ ਕਿਹਾ ਕਿ ਇਸ ਬਿੱਲ ਨੂੰ ਕਾਫੀ ਗੱਲਬਾਤ ਤੋਂ ਬਾਅਦ ਲਿਆਂਦਾ ਗਿਆ ਹੈ। ਇਹ ਬਿੱਲ ਪਿਛਲੇ ਸਾਲ ਤੋਂ ਹੀ ਪੈਂਡਿੰਗ ਸੀ ਕਿਉਂਕਿ ਲੋਕ ਸਭਾ ਇਸ ਨੂੰ ਪਿਛਲੇ ਸਾਲ ਹੀ ਪਾਸ ਕਰ ਚੁੱਕੀ ਸੀ।
ਬਿੱਲ ਰਾਹੀਂ ਜਬਰ ਜਨਾਹ ਮਾਮਲਿਆਂ, ਰਿਸ਼ਤਿਆਂ ਵਿਚ ਸੰਬੰਧਾਂ ਦੇ ਮਾਮਲਿਆਂ, ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਗਰਭਵਤੀ ਮਹਿਲਾਵਾਂ, ਨਾਬਾਲਗਾਂ ਦੀ ਯੌਨ ਰੱਖਿਆ ਤੇ ਗੂੰਗੀਆਂ ਬੋਲੀਆਂ ਮਹਿਲਾਵਾਂ ਤੇ ਹੋਰ ਅਜਿਹੇ ਕੇਸਾਂ ਵਿਚ ਅਬੋਰਸ਼ਨ ਲਈ ਹੱਦ 20 ਤੋਂ ਵਧਾ ਕੇ 24 ਹਫਤੇ ਕੀਤੀ ਗਈ ਹੈ। ਮੌਜੂਦਾ ਕਾਨੂੰਨੀ ਪ੍ਰਬੰਧਾਂ ਦੇ ਤਹਿਤ ਸਿਰਫ ਵਿਆਹੁਤਾ ਔਰਤਾਂ ਨੂੰ ਹੀ ਗਰਭਪਾਤ ਕਰਾਉਣ ਦੀ ਇਜਾਜ਼ਤ ਸੀ।